1 ਸ਼ਮੂਏਲ 16

ਜਦੋਂ ਉਹ ਪਹੁੰਚੇ ਤਾਂ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, “ਯਕੀਨਨ ਹੀ ਯਾਹਵੇਹ ਦਾ ਅਭਿਸ਼ੇਕ ਕੀਤਾ ਹੋਇਆ ਇੱਥੇ ਯਾਹਵੇਹ ਦੇ ਸਾਹਮਣੇ ਖੜ੍ਹਾ ਹੈ।”

1 Samuel 16:6 (UKJV) And it came to pass, when they were come, that he looked on Eliab, and said, Surely the LORD's anointed is before him.

4ਸਮੂਏਲ ਨੇ ਉਹੀ ਕੀਤਾ ਜੋ ਯਾਹਵੇਹ ਨੇ ਕਿਹਾ ਸੀ ਅਤੇ ਜਦੋਂ ਉਹ ਬੈਤਲਹਮ ਪਹੁੰਚਿਆ, ਤਾਂ ਸ਼ਹਿਰ ਦੇ ਬਜ਼ੁਰਗ ਉਸ ਦੇ ਆਉਣ ਤੋਂ ਕੰਬ ਗਏ। ਉਹਨਾਂ ਨੇ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?”

5ਸਮੂਏਲ ਨੇ ਉੱਤਰ ਦਿੱਤਾ, “ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ; ਮੈਂ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ।” ਫਿਰ ਉਸਨੇ ਯੱਸੀ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੂੰ ਬਲੀ ਲਈ ਬੁਲਾਇਆ।

6ਜਦੋਂ ਉਹ ਪਹੁੰਚੇ ਤਾਂ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, “ਯਕੀਨਨ ਹੀ ਯਾਹਵੇਹ ਦਾ ਅਭਿਸ਼ੇਕ ਕੀਤਾ ਹੋਇਆ ਇੱਥੇ ਯਾਹਵੇਹ ਦੇ ਸਾਹਮਣੇ ਖੜ੍ਹਾ ਹੈ।”

7ਪਰ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਉਸ ਦੇ ਰੂਪ ਜਾਂ ਕੱਦ ਬਾਰੇ ਨਾ ਸੋਚ ਕਿਉਂ ਜੋ ਮੈਂ ਉਸ ਨੂੰ ਰੱਦ ਕਰ ਦਿੱਤਾ ਹੈ। ਯਾਹਵੇਹ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਜੋ ਲੋਕ ਦੇਖਦੇ ਹਨ। ਮਨੁੱਖ ਬਾਹਰਲਾ ਰੂਪ ਦੇਖਦਾ ਹੈ, ਪਰ ਯਾਹਵੇਹ ਦਿਲ ਨੂੰ ਦੇਖਦਾ ਹੈ।”

8ਤਦ ਯੱਸੀ ਨੇ ਅਬੀਨਾਦਾਬ ਨੂੰ ਬੁਲਾ ਕੇ ਸਮੂਏਲ ਦੇ ਅੱਗੇ ਲੰਘਣ ਲਈ ਕਿਹਾ। ਪਰ ਸਮੂਏਲ ਨੇ ਕਿਹਾ, “ਯਾਹਵੇਹ ਨੇ ਇਸ ਨੂੰ ਵੀ ਨਹੀਂ ਚੁਣਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.