1 ਸ਼ਮੂਏਲ 16

ਪਰ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਉਸ ਦੇ ਰੂਪ ਜਾਂ ਕੱਦ ਬਾਰੇ ਨਾ ਸੋਚ ਕਿਉਂ ਜੋ ਮੈਂ ਉਸ ਨੂੰ ਰੱਦ ਕਰ ਦਿੱਤਾ ਹੈ। ਯਾਹਵੇਹ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਜੋ ਲੋਕ ਦੇਖਦੇ ਹਨ। ਮਨੁੱਖ ਬਾਹਰਲਾ ਰੂਪ ਦੇਖਦਾ ਹੈ, ਪਰ ਯਾਹਵੇਹ ਦਿਲ ਨੂੰ ਦੇਖਦਾ ਹੈ।”

1 Samuel 16:7 (UKJV) But the LORD said unto Samuel, Look not on his countenance, or on the height of his stature; because I have refused him: for the LORD sees not as man sees; for man looks on the outward appearance, but the LORD looks on the heart.

5ਸਮੂਏਲ ਨੇ ਉੱਤਰ ਦਿੱਤਾ, “ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ; ਮੈਂ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ।” ਫਿਰ ਉਸਨੇ ਯੱਸੀ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੂੰ ਬਲੀ ਲਈ ਬੁਲਾਇਆ।

6ਜਦੋਂ ਉਹ ਪਹੁੰਚੇ ਤਾਂ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, “ਯਕੀਨਨ ਹੀ ਯਾਹਵੇਹ ਦਾ ਅਭਿਸ਼ੇਕ ਕੀਤਾ ਹੋਇਆ ਇੱਥੇ ਯਾਹਵੇਹ ਦੇ ਸਾਹਮਣੇ ਖੜ੍ਹਾ ਹੈ।”

7ਪਰ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਉਸ ਦੇ ਰੂਪ ਜਾਂ ਕੱਦ ਬਾਰੇ ਨਾ ਸੋਚ ਕਿਉਂ ਜੋ ਮੈਂ ਉਸ ਨੂੰ ਰੱਦ ਕਰ ਦਿੱਤਾ ਹੈ। ਯਾਹਵੇਹ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਜੋ ਲੋਕ ਦੇਖਦੇ ਹਨ। ਮਨੁੱਖ ਬਾਹਰਲਾ ਰੂਪ ਦੇਖਦਾ ਹੈ, ਪਰ ਯਾਹਵੇਹ ਦਿਲ ਨੂੰ ਦੇਖਦਾ ਹੈ।”

8ਤਦ ਯੱਸੀ ਨੇ ਅਬੀਨਾਦਾਬ ਨੂੰ ਬੁਲਾ ਕੇ ਸਮੂਏਲ ਦੇ ਅੱਗੇ ਲੰਘਣ ਲਈ ਕਿਹਾ। ਪਰ ਸਮੂਏਲ ਨੇ ਕਿਹਾ, “ਯਾਹਵੇਹ ਨੇ ਇਸ ਨੂੰ ਵੀ ਨਹੀਂ ਚੁਣਿਆ।”

9ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ, ਪਰ ਸਮੂਏਲ ਨੇ ਕਿਹਾ, “ਨਾ ਹੀ ਯਾਹਵੇਹ ਨੇ ਇਸ ਨੂੰ ਚੁਣਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.