1 ਸ਼ਮੂਏਲ 17

ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਹਨਾਂ ਦੇ ਸੂਬੇਦਾਰ ਲਈ ਲੈ ਜਾ ਅਤੇ ਆਪਣੇ ਭਰਾ ਦਾ ਹਾਲ ਚਾਲ ਵੇਖ ਅਤੇ ਉਹਨਾਂ ਤੋਂ ਕੁਝ ਨਿਸ਼ਾਨੀ ਵਾਪਸ ਲਿਆਵੀਂ।

1 Samuel 17:18 (UKJV) And carry these ten cheeses unto the captain of their thousand, and look how your brethren fare, and take their pledge.

16ਚਾਲੀ ਦਿਨਾਂ ਤੱਕ ਫ਼ਲਿਸਤੀ ਹਰ ਰੋਜ਼ ਸਵੇਰੇ-ਸ਼ਾਮ ਅੱਗੇ ਆਉਂਦਾ ਅਤੇ ਆਪਣੇ ਆਪ ਨੂੰ ਅੱਗੇ ਕਰਦਾ ਸੀ।

17ਹੁਣ ਯੱਸੀ ਨੇ ਆਪਣੇ ਪੁੱਤਰ ਦਾਵੀਦ ਨੂੰ ਆਖਿਆ, “ਇਹ ਪੰਜ ਸੇਰ (ਕਿੱਲੋ) ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਂਣੀ ਵੱਲ ਜਾ।

18ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਹਨਾਂ ਦੇ ਸੂਬੇਦਾਰ ਲਈ ਲੈ ਜਾ ਅਤੇ ਆਪਣੇ ਭਰਾ ਦਾ ਹਾਲ ਚਾਲ ਵੇਖ ਅਤੇ ਉਹਨਾਂ ਤੋਂ ਕੁਝ ਨਿਸ਼ਾਨੀ ਵਾਪਸ ਲਿਆਵੀਂ।

19ਉਹ ਸ਼ਾਊਲ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਦੇ ਨਾਲ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਦੇ ਵਿਰੁੱਧ ਲੜ ਰਹੇ ਸਨ।”

20ਦਾਵੀਦ ਨੇ ਸਵੇਰੇ ਦੇ ਵੇਲੇ ਉੱਠ ਕੇ ਇੱਜੜ ਨੂੰ ਇੱਕ ਰਾਖੇ ਦੇ ਕੋਲ ਛੱਡਿਆ, ਜਿਵੇਂ ਯੱਸੀ ਨੇ ਉਸ ਨੂੰ ਕਿਹਾ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਸਪਾਹੀ ਲੜਨ ਲਈ ਨਿੱਕਲਦੇ ਅਤੇ ਲੜਾਈ ਦੇ ਲਈ ਲਲਕਾਰਦੇ ਸਨ ਉਸ ਸਮੇਂ ਉਹ ਮੋਰਚੇ ਤੇ ਪਹੁੰਚ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.