1 ਸ਼ਮੂਏਲ 17

ਉਹ ਸ਼ਾਊਲ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਦੇ ਨਾਲ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਦੇ ਵਿਰੁੱਧ ਲੜ ਰਹੇ ਸਨ।”

1 Samuel 17:19 (UKJV) Now Saul, and they, and all the men of Israel, were in the valley of Elah, fighting with the Philistines.

17ਹੁਣ ਯੱਸੀ ਨੇ ਆਪਣੇ ਪੁੱਤਰ ਦਾਵੀਦ ਨੂੰ ਆਖਿਆ, “ਇਹ ਪੰਜ ਸੇਰ (ਕਿੱਲੋ) ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਂਣੀ ਵੱਲ ਜਾ।

18ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਹਨਾਂ ਦੇ ਸੂਬੇਦਾਰ ਲਈ ਲੈ ਜਾ ਅਤੇ ਆਪਣੇ ਭਰਾ ਦਾ ਹਾਲ ਚਾਲ ਵੇਖ ਅਤੇ ਉਹਨਾਂ ਤੋਂ ਕੁਝ ਨਿਸ਼ਾਨੀ ਵਾਪਸ ਲਿਆਵੀਂ।

19ਉਹ ਸ਼ਾਊਲ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਦੇ ਨਾਲ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਦੇ ਵਿਰੁੱਧ ਲੜ ਰਹੇ ਸਨ।”

20ਦਾਵੀਦ ਨੇ ਸਵੇਰੇ ਦੇ ਵੇਲੇ ਉੱਠ ਕੇ ਇੱਜੜ ਨੂੰ ਇੱਕ ਰਾਖੇ ਦੇ ਕੋਲ ਛੱਡਿਆ, ਜਿਵੇਂ ਯੱਸੀ ਨੇ ਉਸ ਨੂੰ ਕਿਹਾ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਸਪਾਹੀ ਲੜਨ ਲਈ ਨਿੱਕਲਦੇ ਅਤੇ ਲੜਾਈ ਦੇ ਲਈ ਲਲਕਾਰਦੇ ਸਨ ਉਸ ਸਮੇਂ ਉਹ ਮੋਰਚੇ ਤੇ ਪਹੁੰਚ ਗਿਆ।

21ਇਸਰਾਏਲੀ ਅਤੇ ਫ਼ਲਿਸਤੀ ਇੱਕ-ਦੂਜੇ ਦੇ ਸਾਹਮਣੇ ਆਪਣੀਆਂ ਕਤਾਰਾਂ ਬੰਨ੍ਹ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.