1 ਸ਼ਮੂਏਲ 17

ਇਸਰਾਏਲੀ ਅਤੇ ਫ਼ਲਿਸਤੀ ਇੱਕ-ਦੂਜੇ ਦੇ ਸਾਹਮਣੇ ਆਪਣੀਆਂ ਕਤਾਰਾਂ ਬੰਨ੍ਹ ਰਹੇ ਸਨ।

1 Samuel 17:21 (UKJV) For Israel and the Philistines had put the battle in array, army against army.

19ਉਹ ਸ਼ਾਊਲ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਦੇ ਨਾਲ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਦੇ ਵਿਰੁੱਧ ਲੜ ਰਹੇ ਸਨ।”

20ਦਾਵੀਦ ਨੇ ਸਵੇਰੇ ਦੇ ਵੇਲੇ ਉੱਠ ਕੇ ਇੱਜੜ ਨੂੰ ਇੱਕ ਰਾਖੇ ਦੇ ਕੋਲ ਛੱਡਿਆ, ਜਿਵੇਂ ਯੱਸੀ ਨੇ ਉਸ ਨੂੰ ਕਿਹਾ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਸਪਾਹੀ ਲੜਨ ਲਈ ਨਿੱਕਲਦੇ ਅਤੇ ਲੜਾਈ ਦੇ ਲਈ ਲਲਕਾਰਦੇ ਸਨ ਉਸ ਸਮੇਂ ਉਹ ਮੋਰਚੇ ਤੇ ਪਹੁੰਚ ਗਿਆ।

21ਇਸਰਾਏਲੀ ਅਤੇ ਫ਼ਲਿਸਤੀ ਇੱਕ-ਦੂਜੇ ਦੇ ਸਾਹਮਣੇ ਆਪਣੀਆਂ ਕਤਾਰਾਂ ਬੰਨ੍ਹ ਰਹੇ ਸਨ।

22ਦਾਵੀਦ ਨੇ ਆਪਣਾ ਸਮਾਨ ਰਾਖੇ ਕੋਲ ਛੱਡ ਕੇ ਜੋ ਰਾਖੀ ਕਰਦਾ ਸੀ ਅਤੇ ਆਪ ਲੜਾਈ ਦੇ ਮੈਦਾਨ ਵਿੱਚ ਭੱਜਿਆ ਅਤੇ ਆਪਣੇ ਭਰਾਵਾਂ ਨੂੰ ਪੁੱਛਿਆ ਕਿ ਉਹ ਕਿਵੇਂ ਹਨ।

23ਜਦੋਂ ਉਹ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਲ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਵੀਦ ਨੇ ਸੁਣੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.