1 ਸ਼ਮੂਏਲ 17

ਦਾਵੀਦ ਨੇ ਆਪਣਾ ਸਮਾਨ ਰਾਖੇ ਕੋਲ ਛੱਡ ਕੇ ਜੋ ਰਾਖੀ ਕਰਦਾ ਸੀ ਅਤੇ ਆਪ ਲੜਾਈ ਦੇ ਮੈਦਾਨ ਵਿੱਚ ਭੱਜਿਆ ਅਤੇ ਆਪਣੇ ਭਰਾਵਾਂ ਨੂੰ ਪੁੱਛਿਆ ਕਿ ਉਹ ਕਿਵੇਂ ਹਨ।

1 Samuel 17:22 (UKJV) And David left his carriage in the hand of the keeper of the carriage, and ran into the army, and came and saluted his brethren.

20ਦਾਵੀਦ ਨੇ ਸਵੇਰੇ ਦੇ ਵੇਲੇ ਉੱਠ ਕੇ ਇੱਜੜ ਨੂੰ ਇੱਕ ਰਾਖੇ ਦੇ ਕੋਲ ਛੱਡਿਆ, ਜਿਵੇਂ ਯੱਸੀ ਨੇ ਉਸ ਨੂੰ ਕਿਹਾ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਸਪਾਹੀ ਲੜਨ ਲਈ ਨਿੱਕਲਦੇ ਅਤੇ ਲੜਾਈ ਦੇ ਲਈ ਲਲਕਾਰਦੇ ਸਨ ਉਸ ਸਮੇਂ ਉਹ ਮੋਰਚੇ ਤੇ ਪਹੁੰਚ ਗਿਆ।

21ਇਸਰਾਏਲੀ ਅਤੇ ਫ਼ਲਿਸਤੀ ਇੱਕ-ਦੂਜੇ ਦੇ ਸਾਹਮਣੇ ਆਪਣੀਆਂ ਕਤਾਰਾਂ ਬੰਨ੍ਹ ਰਹੇ ਸਨ।

22ਦਾਵੀਦ ਨੇ ਆਪਣਾ ਸਮਾਨ ਰਾਖੇ ਕੋਲ ਛੱਡ ਕੇ ਜੋ ਰਾਖੀ ਕਰਦਾ ਸੀ ਅਤੇ ਆਪ ਲੜਾਈ ਦੇ ਮੈਦਾਨ ਵਿੱਚ ਭੱਜਿਆ ਅਤੇ ਆਪਣੇ ਭਰਾਵਾਂ ਨੂੰ ਪੁੱਛਿਆ ਕਿ ਉਹ ਕਿਵੇਂ ਹਨ।

23ਜਦੋਂ ਉਹ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਲ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਵੀਦ ਨੇ ਸੁਣੀਆਂ।

24ਜਦੋਂ ਵੀ ਇਸਰਾਏਲੀਆਂ ਨੇ ਉਸ ਮਨੁੱਖ ਨੂੰ ਵੇਖਿਆ ਤਾਂ ਉਹ ਸਾਰੇ ਡਰਦੇ ਹੋਏ ਉਸ ਕੋਲੋਂ ਭੱਜ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.