28ਜਦ ਦਾਵੀਦ ਦੇ ਵੱਡੇ ਭਰਾ ਅਲੀਆਬ ਨੇ ਉਹ ਨੂੰ ਮਨੁੱਖਾਂ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਨਾਲ ਭੜਕ ਉੱਠਿਆ ਅਤੇ ਪੁੱਛਿਆ, “ਤੂੰ ਇੱਥੇ ਕਿਉਂ ਆਇਆ ਹੈ? ਅਤੇ ਤੂੰ ਉਹਨਾਂ ਕੁਝ ਭੇਡਾਂ ਨੂੰ ਉਜਾੜ ਵਿੱਚ ਕਿਸ ਦੇ ਹੱਥਾਂ ਵਿੱਚ ਛੱਡ ਕੇ ਆਇਆ ਹੈ? ਮੈਂ ਘਮੰਡ ਅਤੇ ਤੇਰੇ ਦਿਲ ਦੀ ਬੁਰਿਆਈ ਨੂੰ ਜਾਣਦਾ ਹਾਂ; ਤੂੰ ਸਿਰਫ ਲੜਾਈ ਵੇਖਣ ਨੂੰ ਆਇਆ ਹੈ।”
29ਦਾਵੀਦ ਨੇ ਕਿਹਾ, “ਹੁਣ ਮੈਂ ਕੀ ਕੀਤਾ ਹੈ? ਕੀ ਮੈਂ ਬੋਲ ਵੀ ਨਹੀਂ ਸਕਦਾ?”
30ਤਦ ਉਹ ਕਿਸੇ ਹੋਰ ਵੱਲ ਮੁੜਿਆ ਅਤੇ ਉਹੀ ਗੱਲ ਕੀਤੀ ਅਤੇ ਮਨੁੱਖਾਂ ਨੇ ਉਹ ਨੂੰ ਪਹਿਲਾਂ ਵਾਂਗ ਉੱਤਰ ਦਿੱਤਾ।
31ਦਾਵੀਦ ਨੇ ਜੋ ਕੁਝ ਕਿਹਾ ਉਹ ਸੁਣ ਕੇ ਸ਼ਾਊਲ ਨੂੰ ਦੱਸਿਆ ਅਤੇ ਸ਼ਾਊਲ ਨੇ ਉਸ ਨੂੰ ਬੁਲਾ ਲਿਆ।
32ਦਾਵੀਦ ਨੇ ਸ਼ਾਊਲ ਨੂੰ ਕਿਹਾ, “ਇਸ ਫ਼ਲਿਸਤੀ ਦੇ ਕਾਰਨ ਕੋਈ ਵੀ ਹੌਂਸਲਾ ਨਾ ਹਾਰੇ। ਤੇਰਾ ਸੇਵਕ ਜਾ ਕੇ ਉਸ ਨਾਲ ਲੜੇਗਾ।”