1 ਸ਼ਮੂਏਲ 17

ਜਦ ਦਾਵੀਦ ਦੇ ਵੱਡੇ ਭਰਾ ਅਲੀਆਬ ਨੇ ਉਹ ਨੂੰ ਮਨੁੱਖਾਂ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਨਾਲ ਭੜਕ ਉੱਠਿਆ ਅਤੇ ਪੁੱਛਿਆ, “ਤੂੰ ਇੱਥੇ ਕਿਉਂ ਆਇਆ ਹੈ? ਅਤੇ ਤੂੰ ਉਹਨਾਂ ਕੁਝ ਭੇਡਾਂ ਨੂੰ ਉਜਾੜ ਵਿੱਚ ਕਿਸ ਦੇ ਹੱਥਾਂ ਵਿੱਚ ਛੱਡ ਕੇ ਆਇਆ ਹੈ? ਮੈਂ ਘਮੰਡ ਅਤੇ ਤੇਰੇ ਦਿਲ ਦੀ ਬੁਰਿਆਈ ਨੂੰ ਜਾਣਦਾ ਹਾਂ; ਤੂੰ ਸਿਰਫ ਲੜਾਈ ਵੇਖਣ ਨੂੰ ਆਇਆ ਹੈ।”

1 Samuel 17:28 (UKJV) And Eliab his eldest brother heard when he spoke unto the men; and Eliab's anger was kindled against David, and he said, Why came you down here? and with whom have you left those few sheep in the wilderness? I know your pride, and the naughtiness of yours heart; for you are come down that you might see the battle.

26ਦਾਵੀਦ ਨੇ ਆਪਣੇ ਨੇੜੇ ਖੜ੍ਹੇ ਮਨੁੱਖਾਂ ਨੂੰ ਪੁੱਛਿਆ, “ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਸ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਸਰਮਿੰਦਾ ਕਰੇ?”

27ਉਹਨਾਂ ਨੇ ਉਸ ਨੂੰ ਉਹ ਗੱਲਾਂ ਦੁਹਰਾਈਆਂ ਜੋ ਉਹ ਆਖਦੇ ਸਨ ਅਤੇ ਉਸ ਨੂੰ ਕਿਹਾ, “ਉਸ ਮਨੁੱਖ ਲਈ ਜੋ ਉਹ ਨੂੰ ਮਾਰਦਾ ਹੈ ਇਹ ਕੁਝ ਮਿਲੇਗਾ।”

28ਜਦ ਦਾਵੀਦ ਦੇ ਵੱਡੇ ਭਰਾ ਅਲੀਆਬ ਨੇ ਉਹ ਨੂੰ ਮਨੁੱਖਾਂ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਨਾਲ ਭੜਕ ਉੱਠਿਆ ਅਤੇ ਪੁੱਛਿਆ, “ਤੂੰ ਇੱਥੇ ਕਿਉਂ ਆਇਆ ਹੈ? ਅਤੇ ਤੂੰ ਉਹਨਾਂ ਕੁਝ ਭੇਡਾਂ ਨੂੰ ਉਜਾੜ ਵਿੱਚ ਕਿਸ ਦੇ ਹੱਥਾਂ ਵਿੱਚ ਛੱਡ ਕੇ ਆਇਆ ਹੈ? ਮੈਂ ਘਮੰਡ ਅਤੇ ਤੇਰੇ ਦਿਲ ਦੀ ਬੁਰਿਆਈ ਨੂੰ ਜਾਣਦਾ ਹਾਂ; ਤੂੰ ਸਿਰਫ ਲੜਾਈ ਵੇਖਣ ਨੂੰ ਆਇਆ ਹੈ।”

29ਦਾਵੀਦ ਨੇ ਕਿਹਾ, “ਹੁਣ ਮੈਂ ਕੀ ਕੀਤਾ ਹੈ? ਕੀ ਮੈਂ ਬੋਲ ਵੀ ਨਹੀਂ ਸਕਦਾ?”

30ਤਦ ਉਹ ਕਿਸੇ ਹੋਰ ਵੱਲ ਮੁੜਿਆ ਅਤੇ ਉਹੀ ਗੱਲ ਕੀਤੀ ਅਤੇ ਮਨੁੱਖਾਂ ਨੇ ਉਹ ਨੂੰ ਪਹਿਲਾਂ ਵਾਂਗ ਉੱਤਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.