1 ਸ਼ਮੂਏਲ 17

ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗੋਲਿਅਥ ਨਾਂ ਦਾ ਇੱਕ ਸੂਰਮਾ ਨਿੱਕਲਿਆ, ਜੋ ਗਾਥ ਦਾ ਰਹਿੰਣ ਵਾਲਾ ਸੀ। ਉਸ ਦਾ ਕੱਦ ਨੌ ਫੁੱਟ ਅਤੇ ਨੌ ਇੰਚ ਉੱਚਾ ਸੀ।

1 Samuel 17:4 (UKJV) And there went out a champion out of the camp of the Philistines, named Goliath, of Gath, whose height was six cubits and a span.

2ਸ਼ਾਊਲ ਅਤੇ ਇਸਰਾਏਲੀਆਂ ਨੇ ਇਕੱਠੇ ਹੋ ਕੇ ਏਲਾਹ ਦੀ ਵਾਦੀ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਲੜਾਈ ਲਈ ਕਤਾਰਾਂ ਬੰਨ੍ਹੀਆਂ।

3ਇੱਕ ਪਰਬਤ ਉੱਤੇ ਫ਼ਲਿਸਤੀ ਖੜ੍ਹੇ ਸਨ, ਇੱਕ ਪਰਬਤ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਦੋਨਾ ਵਿਚਕਾਰ ਇੱਕ ਘਾਟੀ ਸੀ।

4ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗੋਲਿਅਥ ਨਾਂ ਦਾ ਇੱਕ ਸੂਰਮਾ ਨਿੱਕਲਿਆ, ਜੋ ਗਾਥ ਦਾ ਰਹਿੰਣ ਵਾਲਾ ਸੀ। ਉਸ ਦਾ ਕੱਦ ਨੌ ਫੁੱਟ ਅਤੇ ਨੌ ਇੰਚ ਉੱਚਾ ਸੀ।

5ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਸੀ ਅਤੇ ਉਸ ਨੇ ਅਤੇ ਡੇਢ ਮਣ ਦੀ ਸੰਜੋ ਪਹਿਨਿਆ ਹੋਇਆ ਸੀ;

6ਉਸ ਨੇ ਲੱਤਾਂ ਉੱਤੇ ਪਿੱਤਲ ਦੇ ਕਵਚ ਪਹਿਨੇ ਹੋਏ ਸਨ ਅਤੇ ਦੋਹਾਂ ਮੋਢਿਆਂ ਵਿਚਕਾਰ ਪਿੱਤਲ ਦੀ ਬਰਛੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.