1 ਸ਼ਮੂਏਲ 17

ਸ਼ਾਊਲ ਅਤੇ ਇਸਰਾਏਲੀਆਂ ਨੇ ਇਕੱਠੇ ਹੋ ਕੇ ਏਲਾਹ ਦੀ ਵਾਦੀ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਲੜਾਈ ਲਈ ਕਤਾਰਾਂ ਬੰਨ੍ਹੀਆਂ।

1 Samuel 17:2 (UKJV) And Saul and the men of Israel were gathered together, and pitched by the valley of Elah, and set the battle in array against the Philistines.

1ਫ਼ਲਿਸਤੀਆਂ ਨੇ ਯੁੱਧ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹੂਦਾਹ ਦੇ ਸੋਕੋ ਵਿੱਚ ਇਕੱਠੇ ਹੋਏ। ਉਹਨਾਂ ਨੇ ਸੋਕੋ ਅਤੇ ਅਜ਼ੇਕਾਹ ਦੇ ਵਿਚਕਾਰ, ਅਫ਼ਸ-ਦਮੀਮ ਵਿੱਚ ਡੇਰਾ ਲਾਇਆ।

2ਸ਼ਾਊਲ ਅਤੇ ਇਸਰਾਏਲੀਆਂ ਨੇ ਇਕੱਠੇ ਹੋ ਕੇ ਏਲਾਹ ਦੀ ਵਾਦੀ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਲੜਾਈ ਲਈ ਕਤਾਰਾਂ ਬੰਨ੍ਹੀਆਂ।

3ਇੱਕ ਪਰਬਤ ਉੱਤੇ ਫ਼ਲਿਸਤੀ ਖੜ੍ਹੇ ਸਨ, ਇੱਕ ਪਰਬਤ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਦੋਨਾ ਵਿਚਕਾਰ ਇੱਕ ਘਾਟੀ ਸੀ।

4ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗੋਲਿਅਥ ਨਾਂ ਦਾ ਇੱਕ ਸੂਰਮਾ ਨਿੱਕਲਿਆ, ਜੋ ਗਾਥ ਦਾ ਰਹਿੰਣ ਵਾਲਾ ਸੀ। ਉਸ ਦਾ ਕੱਦ ਨੌ ਫੁੱਟ ਅਤੇ ਨੌ ਇੰਚ ਉੱਚਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.