1ਫ਼ਲਿਸਤੀਆਂ ਨੇ ਯੁੱਧ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹੂਦਾਹ ਦੇ ਸੋਕੋ ਵਿੱਚ ਇਕੱਠੇ ਹੋਏ। ਉਹਨਾਂ ਨੇ ਸੋਕੋ ਅਤੇ ਅਜ਼ੇਕਾਹ ਦੇ ਵਿਚਕਾਰ, ਅਫ਼ਸ-ਦਮੀਮ ਵਿੱਚ ਡੇਰਾ ਲਾਇਆ।
2ਸ਼ਾਊਲ ਅਤੇ ਇਸਰਾਏਲੀਆਂ ਨੇ ਇਕੱਠੇ ਹੋ ਕੇ ਏਲਾਹ ਦੀ ਵਾਦੀ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਲੜਾਈ ਲਈ ਕਤਾਰਾਂ ਬੰਨ੍ਹੀਆਂ।
3ਇੱਕ ਪਰਬਤ ਉੱਤੇ ਫ਼ਲਿਸਤੀ ਖੜ੍ਹੇ ਸਨ, ਇੱਕ ਪਰਬਤ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਦੋਨਾ ਵਿਚਕਾਰ ਇੱਕ ਘਾਟੀ ਸੀ।