43ਉਸ ਨੇ ਦਾਵੀਦ ਨੂੰ ਆਖਿਆ, ਕੀ ਮੈਂ ਕੁੱਤਾ ਹਾਂ ਜੋ ਤੂੰ ਮੇਰੇ ਕੋਲ ਲਾਠੀਆਂ ਲੈ ਕੇ ਆਇਆ ਹੈ? ਅਤੇ ਫ਼ਲਿਸਤੀ ਦਾਵੀਦ ਨੂੰ ਆਪਣੇ ਦੇਵਤਿਆਂ ਦੇ ਨਾਮ ਲੈ ਸਰਾਪ ਦੇਣ ਲੱਗਾ।
44ਦਾਵੀਦ ਨੇ ਕਿਹਾ, “ਇੱਥੇ ਆ ਤਾਂ ਜੋ ਮੈਂ ਤੇਰਾ ਮਾਸ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ!”
45ਦਾਵੀਦ ਨੇ ਫ਼ਲਿਸਤੀ ਨੂੰ ਕਿਹਾ, “ਤੂੰ ਤਲਵਾਰ, ਬਰਛੀ ਅਤੇ ਢਾਲ਼ ਲੈ ਕੇ ਮੇਰੇ ਵਿਰੁੱਧ ਆਉਂਦਾ ਹੈ, ਪਰ ਮੈਂ ਸੈਨਾਵਾਂ ਦੇ ਯਾਹਵੇਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ਵਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ।
46ਅੱਜ ਦੇ ਦਿਨ ਯਾਹਵੇਹ ਤੈਨੂੰ ਮੇਰੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਵੱਢ ਸੁੱਟਾਗਾ। ਅੱਜ ਹੀ ਮੈਂ ਫ਼ਲਿਸਤੀ ਫ਼ੌਜ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਦੇਵਾਂਗਾ ਅਤੇ ਸਾਰੀ ਦੁਨੀਆਂ ਜਾਣ ਲਵੇਗੀ ਕਿ ਇਸਰਾਏਲ ਵਿੱਚ ਇੱਕ ਪਰਮੇਸ਼ਵਰ ਹੈ।
47ਜਿਹੜੇ ਲੋਕ ਇੱਥੇ ਇਕੱਠੇ ਹੋਏ ਹਨ ਉਹ ਜਾਣ ਲੈਣਗੇ ਕਿ ਯਾਹਵੇਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁੱਧ ਯਾਹਵੇਹ ਦਾ ਹੈ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥਾਂ ਵਿੱਚ ਦੇਵੇਗਾ।”