41ਤਦ ਫ਼ਲਿਸਤੀ ਤੁਰਿਆ ਅਤੇ ਦਾਵੀਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ਼ ਚੁੱਕਣ ਵਾਲਾ ਉਸਦੇ ਅੱਗੇ ਸੀ।
42ਉਸ ਨੇ ਦਾਵੀਦ ਨੂੰ ਨਿਗਾਹ ਮਾਰ ਕੇ ਵੇਖਿਆ ਕਿ ਉਹ ਇੱਕ ਮੁੰਡਾ ਹੀ ਸੀ, ਉਸਦਾ ਰੰਗ ਲਾਲ ਅਤੇ ਸੋਹਣੇ ਰੂਪ ਦਾ ਸੀ, ਅਤੇ ਉਸ ਨੇ ਉਸ ਨੂੰ ਤੁੱਛ ਜਾਣਿਆ।
43ਉਸ ਨੇ ਦਾਵੀਦ ਨੂੰ ਆਖਿਆ, ਕੀ ਮੈਂ ਕੁੱਤਾ ਹਾਂ ਜੋ ਤੂੰ ਮੇਰੇ ਕੋਲ ਲਾਠੀਆਂ ਲੈ ਕੇ ਆਇਆ ਹੈ? ਅਤੇ ਫ਼ਲਿਸਤੀ ਦਾਵੀਦ ਨੂੰ ਆਪਣੇ ਦੇਵਤਿਆਂ ਦੇ ਨਾਮ ਲੈ ਸਰਾਪ ਦੇਣ ਲੱਗਾ।
44ਦਾਵੀਦ ਨੇ ਕਿਹਾ, “ਇੱਥੇ ਆ ਤਾਂ ਜੋ ਮੈਂ ਤੇਰਾ ਮਾਸ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ!”
45ਦਾਵੀਦ ਨੇ ਫ਼ਲਿਸਤੀ ਨੂੰ ਕਿਹਾ, “ਤੂੰ ਤਲਵਾਰ, ਬਰਛੀ ਅਤੇ ਢਾਲ਼ ਲੈ ਕੇ ਮੇਰੇ ਵਿਰੁੱਧ ਆਉਂਦਾ ਹੈ, ਪਰ ਮੈਂ ਸੈਨਾਵਾਂ ਦੇ ਯਾਹਵੇਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ਵਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ।