40ਤਦ ਉਸ ਨੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਨਦੀ ਵਿੱਚੋਂ ਪੰਜ ਚਿਕਨੇ ਪੱਥਰ ਚੁਣੇ ਅਤੇ ਆਪਣੇ ਚਰਵਾਹੇ ਵਾਲੇ ਝੋਲੇ ਵਿੱਚ ਅਰਥਾਤ ਆਪਣੀ ਗੁੱਥਲੀ ਵਿੱਚ ਰੱਖ ਲਏ ਅਤੇ ਉਸਦਾ ਗੁਲੇਲ ਉਸਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਕੋਲ ਗਿਆ।
41ਤਦ ਫ਼ਲਿਸਤੀ ਤੁਰਿਆ ਅਤੇ ਦਾਵੀਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ਼ ਚੁੱਕਣ ਵਾਲਾ ਉਸਦੇ ਅੱਗੇ ਸੀ।
42ਉਸ ਨੇ ਦਾਵੀਦ ਨੂੰ ਨਿਗਾਹ ਮਾਰ ਕੇ ਵੇਖਿਆ ਕਿ ਉਹ ਇੱਕ ਮੁੰਡਾ ਹੀ ਸੀ, ਉਸਦਾ ਰੰਗ ਲਾਲ ਅਤੇ ਸੋਹਣੇ ਰੂਪ ਦਾ ਸੀ, ਅਤੇ ਉਸ ਨੇ ਉਸ ਨੂੰ ਤੁੱਛ ਜਾਣਿਆ।
43ਉਸ ਨੇ ਦਾਵੀਦ ਨੂੰ ਆਖਿਆ, ਕੀ ਮੈਂ ਕੁੱਤਾ ਹਾਂ ਜੋ ਤੂੰ ਮੇਰੇ ਕੋਲ ਲਾਠੀਆਂ ਲੈ ਕੇ ਆਇਆ ਹੈ? ਅਤੇ ਫ਼ਲਿਸਤੀ ਦਾਵੀਦ ਨੂੰ ਆਪਣੇ ਦੇਵਤਿਆਂ ਦੇ ਨਾਮ ਲੈ ਸਰਾਪ ਦੇਣ ਲੱਗਾ।
44ਦਾਵੀਦ ਨੇ ਕਿਹਾ, “ਇੱਥੇ ਆ ਤਾਂ ਜੋ ਮੈਂ ਤੇਰਾ ਮਾਸ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ!”