1 ਸ਼ਮੂਏਲ 17

ਤਦ ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੈਕਾਰੇ ਨਾਲ ਅੱਗੇ ਵਧੇ ਅਤੇ ਗਾਥ ਦੀ ਵਾਦੀ ਦੇ ਪ੍ਰਵੇਸ਼ ਦੁਆਰ ਅਤੇ ਏਕਰੋਨ ਦੇ ਦਰਵਾਜ਼ਿਆਂ ਤੱਕ ਫ਼ਲਿਸਤੀਆਂ ਦਾ ਪਿੱਛਾ ਕੀਤਾ। ਉਹਨਾਂ ਦੇ ਮੁਰਦੇ ਗਥ ਅਤੇ ਏਕਰੋਨ ਨੂੰ ਜਾਣ ਵਾਲੀ ਸ਼ਰਾਇਮ ਸੜਕ ਦੇ ਨਾਲ-ਨਾਲ ਵਿਛਾਏ ਗਏ ਸਨ।

1 Samuel 17:52 (UKJV) And the men of Israel and of Judah arose, and shouted, and pursued the Philistines, until you come to the valley, and to the gates of Ekron. And the wounded of the Philistines fell down by the way to Shaaraim, even unto Gath, and unto Ekron.

50ਸੋ ਦਾਵੀਦ ਨੇ ਗੁਲੇਲ ਅਤੇ ਪੱਥਰ ਨਾਲ ਫ਼ਲਿਸਤੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸਨੇ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਵੀਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ।

51ਦਾਵੀਦ ਭੱਜ ਕੇ ਉਸ ਦੇ ਉੱਤੇ ਚੜ੍ਹ ਖੜ੍ਹਾ ਹੋ ਗਿਆ। ਉਸ ਨੇ ਫ਼ਲਿਸਤੀ ਦੀ ਤਲਵਾਰ ਫੜੀ ਅਤੇ ਮਿਆਨ ਵਿੱਚੋਂ ਕੱਢੀ। ਉਸ ਨੂੰ ਮਾਰਨ ਤੋਂ ਬਾਅਦ ਉਸ ਨੇ ਤਲਵਾਰ ਨਾਲ ਉਸ ਦਾ ਸਿਰ ਵੱਢ ਦਿੱਤਾ। ਜਦੋਂ ਫ਼ਲਿਸਤੀਆਂ ਨੇ ਦੇਖਿਆ ਕਿ ਉਹਨਾਂ ਦਾ ਸੂਰਮਾਂ ਮਰ ਗਿਆ ਹੈ, ਤਾਂ ਉਹ ਮੁੜੇ ਅਤੇ ਭੱਜ ਗਏ।

52ਤਦ ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੈਕਾਰੇ ਨਾਲ ਅੱਗੇ ਵਧੇ ਅਤੇ ਗਾਥ ਦੀ ਵਾਦੀ ਦੇ ਪ੍ਰਵੇਸ਼ ਦੁਆਰ ਅਤੇ ਏਕਰੋਨ ਦੇ ਦਰਵਾਜ਼ਿਆਂ ਤੱਕ ਫ਼ਲਿਸਤੀਆਂ ਦਾ ਪਿੱਛਾ ਕੀਤਾ। ਉਹਨਾਂ ਦੇ ਮੁਰਦੇ ਗਥ ਅਤੇ ਏਕਰੋਨ ਨੂੰ ਜਾਣ ਵਾਲੀ ਸ਼ਰਾਇਮ ਸੜਕ ਦੇ ਨਾਲ-ਨਾਲ ਵਿਛਾਏ ਗਏ ਸਨ।

53ਜਦੋਂ ਇਸਰਾਏਲੀ ਫ਼ਲਿਸਤੀਆਂ ਦਾ ਪਿੱਛਾ ਕਰਕੇ ਮੁੜੇ ਤਾਂ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ।

54ਦਾਵੀਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯੇਰੂਸ਼ਲੇਮ ਵਿੱਚ ਆਇਆ। ਉਸਨੇ ਫ਼ਲਿਸਤੀ ਹਥਿਆਰਾਂ ਨੂੰ ਆਪਣੇ ਤੰਬੂ ਵਿੱਚ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.