1 ਸ਼ਮੂਏਲ 17

ਦਾਵੀਦ ਭੱਜ ਕੇ ਉਸ ਦੇ ਉੱਤੇ ਚੜ੍ਹ ਖੜ੍ਹਾ ਹੋ ਗਿਆ। ਉਸ ਨੇ ਫ਼ਲਿਸਤੀ ਦੀ ਤਲਵਾਰ ਫੜੀ ਅਤੇ ਮਿਆਨ ਵਿੱਚੋਂ ਕੱਢੀ। ਉਸ ਨੂੰ ਮਾਰਨ ਤੋਂ ਬਾਅਦ ਉਸ ਨੇ ਤਲਵਾਰ ਨਾਲ ਉਸ ਦਾ ਸਿਰ ਵੱਢ ਦਿੱਤਾ। ਜਦੋਂ ਫ਼ਲਿਸਤੀਆਂ ਨੇ ਦੇਖਿਆ ਕਿ ਉਹਨਾਂ ਦਾ ਸੂਰਮਾਂ ਮਰ ਗਿਆ ਹੈ, ਤਾਂ ਉਹ ਮੁੜੇ ਅਤੇ ਭੱਜ ਗਏ।

1 Samuel 17:51 (UKJV) Therefore David ran, and stood upon the Philistine, and took his sword, and drew it out of the sheath thereof, and slew him, and cut off his head therewith. And when the Philistines saw their champion was dead, they fled.

49ਦਾਵੀਦ ਨੇ ਆਪਣੀ ਗੁੱਥਲੀ ਵਿੱਚ ਹੱਥ ਪਾ ਕੇ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਉਸ ਫ਼ਲਿਸਤੀ ਦੇ ਮੱਥੇ ਉੱਤੇ ਅਜਿਹਾ ਮਾਰਿਆ। ਜੋ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ, ਅਤੇ ਉਹ ਜ਼ਮੀਨ ਉੱਤੇ ਡਿੱਗ ਪਿਆ।

50ਸੋ ਦਾਵੀਦ ਨੇ ਗੁਲੇਲ ਅਤੇ ਪੱਥਰ ਨਾਲ ਫ਼ਲਿਸਤੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸਨੇ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਵੀਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ।

51ਦਾਵੀਦ ਭੱਜ ਕੇ ਉਸ ਦੇ ਉੱਤੇ ਚੜ੍ਹ ਖੜ੍ਹਾ ਹੋ ਗਿਆ। ਉਸ ਨੇ ਫ਼ਲਿਸਤੀ ਦੀ ਤਲਵਾਰ ਫੜੀ ਅਤੇ ਮਿਆਨ ਵਿੱਚੋਂ ਕੱਢੀ। ਉਸ ਨੂੰ ਮਾਰਨ ਤੋਂ ਬਾਅਦ ਉਸ ਨੇ ਤਲਵਾਰ ਨਾਲ ਉਸ ਦਾ ਸਿਰ ਵੱਢ ਦਿੱਤਾ। ਜਦੋਂ ਫ਼ਲਿਸਤੀਆਂ ਨੇ ਦੇਖਿਆ ਕਿ ਉਹਨਾਂ ਦਾ ਸੂਰਮਾਂ ਮਰ ਗਿਆ ਹੈ, ਤਾਂ ਉਹ ਮੁੜੇ ਅਤੇ ਭੱਜ ਗਏ।

52ਤਦ ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੈਕਾਰੇ ਨਾਲ ਅੱਗੇ ਵਧੇ ਅਤੇ ਗਾਥ ਦੀ ਵਾਦੀ ਦੇ ਪ੍ਰਵੇਸ਼ ਦੁਆਰ ਅਤੇ ਏਕਰੋਨ ਦੇ ਦਰਵਾਜ਼ਿਆਂ ਤੱਕ ਫ਼ਲਿਸਤੀਆਂ ਦਾ ਪਿੱਛਾ ਕੀਤਾ। ਉਹਨਾਂ ਦੇ ਮੁਰਦੇ ਗਥ ਅਤੇ ਏਕਰੋਨ ਨੂੰ ਜਾਣ ਵਾਲੀ ਸ਼ਰਾਇਮ ਸੜਕ ਦੇ ਨਾਲ-ਨਾਲ ਵਿਛਾਏ ਗਏ ਸਨ।

53ਜਦੋਂ ਇਸਰਾਏਲੀ ਫ਼ਲਿਸਤੀਆਂ ਦਾ ਪਿੱਛਾ ਕਰਕੇ ਮੁੜੇ ਤਾਂ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.