47ਜਿਹੜੇ ਲੋਕ ਇੱਥੇ ਇਕੱਠੇ ਹੋਏ ਹਨ ਉਹ ਜਾਣ ਲੈਣਗੇ ਕਿ ਯਾਹਵੇਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁੱਧ ਯਾਹਵੇਹ ਦਾ ਹੈ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥਾਂ ਵਿੱਚ ਦੇਵੇਗਾ।”
48ਜਦੋਂ ਫ਼ਲਿਸਤੀ ਉਸ ਉੱਤੇ ਹਮਲਾ ਕਰਨ ਲਈ ਨੇੜੇ ਆਇਆ ਤਾਂ ਦਾਵੀਦ ਫ਼ੌਜਾਂ ਦੇ ਵੱਲ ਝੱਟ ਫ਼ਲਿਸਤੀ ਨਾਲ ਲੜਨ ਲਈ ਭੱਜਿਆ।
49ਦਾਵੀਦ ਨੇ ਆਪਣੀ ਗੁੱਥਲੀ ਵਿੱਚ ਹੱਥ ਪਾ ਕੇ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਉਸ ਫ਼ਲਿਸਤੀ ਦੇ ਮੱਥੇ ਉੱਤੇ ਅਜਿਹਾ ਮਾਰਿਆ। ਜੋ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ, ਅਤੇ ਉਹ ਜ਼ਮੀਨ ਉੱਤੇ ਡਿੱਗ ਪਿਆ।
50ਸੋ ਦਾਵੀਦ ਨੇ ਗੁਲੇਲ ਅਤੇ ਪੱਥਰ ਨਾਲ ਫ਼ਲਿਸਤੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸਨੇ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਵੀਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ।
51ਦਾਵੀਦ ਭੱਜ ਕੇ ਉਸ ਦੇ ਉੱਤੇ ਚੜ੍ਹ ਖੜ੍ਹਾ ਹੋ ਗਿਆ। ਉਸ ਨੇ ਫ਼ਲਿਸਤੀ ਦੀ ਤਲਵਾਰ ਫੜੀ ਅਤੇ ਮਿਆਨ ਵਿੱਚੋਂ ਕੱਢੀ। ਉਸ ਨੂੰ ਮਾਰਨ ਤੋਂ ਬਾਅਦ ਉਸ ਨੇ ਤਲਵਾਰ ਨਾਲ ਉਸ ਦਾ ਸਿਰ ਵੱਢ ਦਿੱਤਾ। ਜਦੋਂ ਫ਼ਲਿਸਤੀਆਂ ਨੇ ਦੇਖਿਆ ਕਿ ਉਹਨਾਂ ਦਾ ਸੂਰਮਾਂ ਮਰ ਗਿਆ ਹੈ, ਤਾਂ ਉਹ ਮੁੜੇ ਅਤੇ ਭੱਜ ਗਏ।