53ਜਦੋਂ ਇਸਰਾਏਲੀ ਫ਼ਲਿਸਤੀਆਂ ਦਾ ਪਿੱਛਾ ਕਰਕੇ ਮੁੜੇ ਤਾਂ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ।
54ਦਾਵੀਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯੇਰੂਸ਼ਲੇਮ ਵਿੱਚ ਆਇਆ। ਉਸਨੇ ਫ਼ਲਿਸਤੀ ਹਥਿਆਰਾਂ ਨੂੰ ਆਪਣੇ ਤੰਬੂ ਵਿੱਚ ਰੱਖਿਆ।
55ਜਦੋਂ ਸ਼ਾਊਲ ਨੇ ਦਾਵੀਦ ਨੂੰ ਫ਼ਲਿਸਤੀ ਨਾਲ ਲੜਨ ਲਈ ਬਾਹਰ ਜਾਂਦੇ ਵੇਖਿਆ ਤਾਂ ਉਸ ਨੇ ਸੈਨਾ ਦੇ ਸੈਨਾਪਤੀ ਅਬਨੇਰ ਨੂੰ ਕਿਹਾ, “ਅਬਨੇਰ, ਉਹ ਮੁੰਡਾ ਕਿਸਦਾ ਪੁੱਤਰ ਹੈ?” ਅਬਨੇਰ ਨੇ ਉੱਤਰ ਦਿੱਤਾ, “ਤੁਹਾਡੀ ਸਹੁੰ, ਮਹਾਰਾਜ, ਮੈਂ ਨਹੀਂ ਜਾਣਦਾ।”
56ਰਾਜੇ ਨੇ ਕਿਹਾ, “ਜਾਣੋ ਕਿ ਇਹ ਮੁੰਡਾ ਕਿਸ ਦਾ ਪੁੱਤਰ ਹੈ।”
57ਜਿਵੇਂ ਹੀ ਦਾਵੀਦ ਫ਼ਲਿਸਤੀ ਨੂੰ ਮਾਰ ਕੇ ਮੁੜਿਆ ਤਾਂ ਅਬਨੇਰ ਉਹ ਨੂੰ ਲੈ ਕੇ ਸ਼ਾਊਲ ਦੇ ਸਾਹਮਣੇ ਲੈ ਆਇਆ ਅਤੇ ਦਾਵੀਦ ਨੇ ਅਜੇ ਵੀ ਉਸ ਫ਼ਲਿਸਤੀ ਦਾ ਸਿਰ ਫੜਿਆ ਹੋਇਆ ਸੀ।