1 ਸ਼ਮੂਏਲ 17

ਰਾਜੇ ਨੇ ਕਿਹਾ, “ਜਾਣੋ ਕਿ ਇਹ ਮੁੰਡਾ ਕਿਸ ਦਾ ਪੁੱਤਰ ਹੈ।”

1 Samuel 17:56 (UKJV) And the king said, Enquire you whose son the teenager is.

54ਦਾਵੀਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯੇਰੂਸ਼ਲੇਮ ਵਿੱਚ ਆਇਆ। ਉਸਨੇ ਫ਼ਲਿਸਤੀ ਹਥਿਆਰਾਂ ਨੂੰ ਆਪਣੇ ਤੰਬੂ ਵਿੱਚ ਰੱਖਿਆ।

55ਜਦੋਂ ਸ਼ਾਊਲ ਨੇ ਦਾਵੀਦ ਨੂੰ ਫ਼ਲਿਸਤੀ ਨਾਲ ਲੜਨ ਲਈ ਬਾਹਰ ਜਾਂਦੇ ਵੇਖਿਆ ਤਾਂ ਉਸ ਨੇ ਸੈਨਾ ਦੇ ਸੈਨਾਪਤੀ ਅਬਨੇਰ ਨੂੰ ਕਿਹਾ, “ਅਬਨੇਰ, ਉਹ ਮੁੰਡਾ ਕਿਸਦਾ ਪੁੱਤਰ ਹੈ?” ਅਬਨੇਰ ਨੇ ਉੱਤਰ ਦਿੱਤਾ, “ਤੁਹਾਡੀ ਸਹੁੰ, ਮਹਾਰਾਜ, ਮੈਂ ਨਹੀਂ ਜਾਣਦਾ।”

56ਰਾਜੇ ਨੇ ਕਿਹਾ, “ਜਾਣੋ ਕਿ ਇਹ ਮੁੰਡਾ ਕਿਸ ਦਾ ਪੁੱਤਰ ਹੈ।”

57ਜਿਵੇਂ ਹੀ ਦਾਵੀਦ ਫ਼ਲਿਸਤੀ ਨੂੰ ਮਾਰ ਕੇ ਮੁੜਿਆ ਤਾਂ ਅਬਨੇਰ ਉਹ ਨੂੰ ਲੈ ਕੇ ਸ਼ਾਊਲ ਦੇ ਸਾਹਮਣੇ ਲੈ ਆਇਆ ਅਤੇ ਦਾਵੀਦ ਨੇ ਅਜੇ ਵੀ ਉਸ ਫ਼ਲਿਸਤੀ ਦਾ ਸਿਰ ਫੜਿਆ ਹੋਇਆ ਸੀ।

58ਸ਼ਾਊਲ ਨੇ ਉਸਨੂੰ ਪੁੱਛਿਆ। “ਤੂੰ ਕਿਸ ਦਾ ਪੁੱਤਰ ਹੈ?” ਦਾਵੀਦ ਨੇ ਆਖਿਆ, “ਮੈਂ ਤੁਹਾਡੇ ਸੇਵਕ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.