1 ਸ਼ਮੂਏਲ 18

ਸ਼ਾਊਲ ਨੇ ਦਾਵੀਦ ਨੂੰ ਆਖਿਆ, “ਇਹ ਮੇਰੀ ਵੱਡੀ ਧੀ ਮੇਰਬ ਹੈ। ਮੈਂ ਉਸਨੂੰ ਤੇਰੇ ਨਾਲ ਵਿਆਹ ਦੇਵਾਂਗਾ; ਤੂੰ ਸਿਰਫ ਮੇਰੀ ਬਹਾਦਰੀ ਨਾਲ ਸੇਵਾ ਕਰ ਅਤੇ ਯਾਹਵੇਹ ਦੇ ਲਈ ਲੜਾਈ ਕਰ।” ਕਿਉਂ ਸ਼ਾਊਲ ਨੇ ਆਪਣੇ ਆਪ ਵਿੱਚ ਕਿਹਾ, “ਮੇਰਾ ਹੱਥ ਉਸ ਉੱਤੇ ਨਾ ਚੱਲੇ ਸਗੋਂ ਉਸ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ!”

1 Samuel 18:17 (UKJV) And Saul said to David, Behold my elder daughter Merab, her will I give you to wife: only be you valiant for me, and fight the LORD's battles. For Saul said, Let not mine hand be upon him, but let the hand of the Philistines be upon him.

15ਜਦੋਂ ਸ਼ਾਊਲ ਨੇ ਵੇਖਿਆ ਕਿ ਉਹ ਕਿੰਨਾ ਸਫ਼ਲ ਹੋਇਆ ਹੈ ਤਾਂ ਉਹ ਉਸ ਤੋਂ ਡਰਨ ਲੱਗਾ।

16ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕ ਦਾਵੀਦ ਨੂੰ ਪਿਆਰ ਕਰਦੇ ਸਨ ਕਿਉਂ ਜੋ ਉਹ ਉਹਨਾਂ ਦੀਆਂ ਯੁੱਧ ਨੀਤੀਆਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ।

17ਸ਼ਾਊਲ ਨੇ ਦਾਵੀਦ ਨੂੰ ਆਖਿਆ, “ਇਹ ਮੇਰੀ ਵੱਡੀ ਧੀ ਮੇਰਬ ਹੈ। ਮੈਂ ਉਸਨੂੰ ਤੇਰੇ ਨਾਲ ਵਿਆਹ ਦੇਵਾਂਗਾ; ਤੂੰ ਸਿਰਫ ਮੇਰੀ ਬਹਾਦਰੀ ਨਾਲ ਸੇਵਾ ਕਰ ਅਤੇ ਯਾਹਵੇਹ ਦੇ ਲਈ ਲੜਾਈ ਕਰ।” ਕਿਉਂ ਸ਼ਾਊਲ ਨੇ ਆਪਣੇ ਆਪ ਵਿੱਚ ਕਿਹਾ, “ਮੇਰਾ ਹੱਥ ਉਸ ਉੱਤੇ ਨਾ ਚੱਲੇ ਸਗੋਂ ਉਸ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ!”

18ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, “ਮੈਂ ਕੌਣ ਹਾਂ ਅਤੇ ਇਸਰਾਏਲ ਵਿੱਚ ਮੇਰਾ ਘਰਾਣਾ ਜਾਂ ਮੇਰਾ ਗੋਤ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾ?”

19ਪਰ ਜਦੋਂ ਸ਼ਾਊਲ ਦੀ ਧੀ ਮੇਰਬ ਦਾ ਦਾਵੀਦ ਨਾਲ ਵਿਆਹ ਦਾ ਵੇਲਾ ਆਇਆ ਤਾਂ ਉਹ ਮੇਹੋਲਾਥੀ ਦੇ ਅਦਰੀਏਲ ਨਾਲ ਵਿਆਹੀ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.