1 ਸ਼ਮੂਏਲ 18

ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕ ਦਾਵੀਦ ਨੂੰ ਪਿਆਰ ਕਰਦੇ ਸਨ ਕਿਉਂ ਜੋ ਉਹ ਉਹਨਾਂ ਦੀਆਂ ਯੁੱਧ ਨੀਤੀਆਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ।

1 Samuel 18:16 (UKJV) But all Israel and Judah loved David, because he went out and came in before them.

14ਦਾਵੀਦ ਨੇ ਹਰ ਕੰਮ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਕਿਉਂਕਿ ਯਾਹਵੇਹ ਉਸ ਦੇ ਨਾਲ ਸੀ।

15ਜਦੋਂ ਸ਼ਾਊਲ ਨੇ ਵੇਖਿਆ ਕਿ ਉਹ ਕਿੰਨਾ ਸਫ਼ਲ ਹੋਇਆ ਹੈ ਤਾਂ ਉਹ ਉਸ ਤੋਂ ਡਰਨ ਲੱਗਾ।

16ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕ ਦਾਵੀਦ ਨੂੰ ਪਿਆਰ ਕਰਦੇ ਸਨ ਕਿਉਂ ਜੋ ਉਹ ਉਹਨਾਂ ਦੀਆਂ ਯੁੱਧ ਨੀਤੀਆਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ।

17ਸ਼ਾਊਲ ਨੇ ਦਾਵੀਦ ਨੂੰ ਆਖਿਆ, “ਇਹ ਮੇਰੀ ਵੱਡੀ ਧੀ ਮੇਰਬ ਹੈ। ਮੈਂ ਉਸਨੂੰ ਤੇਰੇ ਨਾਲ ਵਿਆਹ ਦੇਵਾਂਗਾ; ਤੂੰ ਸਿਰਫ ਮੇਰੀ ਬਹਾਦਰੀ ਨਾਲ ਸੇਵਾ ਕਰ ਅਤੇ ਯਾਹਵੇਹ ਦੇ ਲਈ ਲੜਾਈ ਕਰ।” ਕਿਉਂ ਸ਼ਾਊਲ ਨੇ ਆਪਣੇ ਆਪ ਵਿੱਚ ਕਿਹਾ, “ਮੇਰਾ ਹੱਥ ਉਸ ਉੱਤੇ ਨਾ ਚੱਲੇ ਸਗੋਂ ਉਸ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ!”

18ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, “ਮੈਂ ਕੌਣ ਹਾਂ ਅਤੇ ਇਸਰਾਏਲ ਵਿੱਚ ਮੇਰਾ ਘਰਾਣਾ ਜਾਂ ਮੇਰਾ ਗੋਤ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.