1 ਸ਼ਮੂਏਲ 18

ਦਾਵੀਦ ਨੇ ਹਰ ਕੰਮ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਕਿਉਂਕਿ ਯਾਹਵੇਹ ਉਸ ਦੇ ਨਾਲ ਸੀ।

1 Samuel 18:14 (UKJV) And David behaved himself wisely in all his ways; and the LORD was with him.

12ਸ਼ਾਊਲ ਦਾਵੀਦ ਤੋਂ ਡਰਦਾ ਸੀ, ਕਿਉਂਕਿ ਯਾਹਵੇਹ ਦਾਵੀਦ ਦੇ ਨਾਲ ਸੀ ਪਰ ਸ਼ਾਊਲ ਤੋਂ ਦੂਰ ਹੋ ਗਿਆ ਸੀ।

13ਸੋ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਇੱਕ ਹਜ਼ਾਰ ਸੈਨਿਕਾਂ ਦਾ ਸੈਨਾਪਤੀ ਬਣਾ ਦਿੱਤਾ ਅਤੇ ਦਾਵੀਦ ਨੇ ਉਹਨਾਂ ਸੈਨਿਕਾਂ ਦੀ ਅਗਵਾਈ ਕੀਤੀ।

14ਦਾਵੀਦ ਨੇ ਹਰ ਕੰਮ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਕਿਉਂਕਿ ਯਾਹਵੇਹ ਉਸ ਦੇ ਨਾਲ ਸੀ।

15ਜਦੋਂ ਸ਼ਾਊਲ ਨੇ ਵੇਖਿਆ ਕਿ ਉਹ ਕਿੰਨਾ ਸਫ਼ਲ ਹੋਇਆ ਹੈ ਤਾਂ ਉਹ ਉਸ ਤੋਂ ਡਰਨ ਲੱਗਾ।

16ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕ ਦਾਵੀਦ ਨੂੰ ਪਿਆਰ ਕਰਦੇ ਸਨ ਕਿਉਂ ਜੋ ਉਹ ਉਹਨਾਂ ਦੀਆਂ ਯੁੱਧ ਨੀਤੀਆਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.