1 ਸ਼ਮੂਏਲ 18

ਹੁਣ ਸ਼ਾਊਲ ਦੀ ਧੀ ਮੀਕਲ ਦਾਵੀਦ ਨਾਲ ਪਿਆਰ ਕਰਦੀ ਸੀ ਅਤੇ ਜਦੋਂ ਉਹਨਾਂ ਨੇ ਸ਼ਾਊਲ ਨੂੰ ਦੱਸਿਆ ਤਾਂ ਉਹ ਪ੍ਰਸੰਨ ਹੋਇਆ।

1 Samuel 18:20 (UKJV) And Michal Saul's daughter loved David: and they told Saul, and the thing pleased him.

18ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, “ਮੈਂ ਕੌਣ ਹਾਂ ਅਤੇ ਇਸਰਾਏਲ ਵਿੱਚ ਮੇਰਾ ਘਰਾਣਾ ਜਾਂ ਮੇਰਾ ਗੋਤ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾ?”

19ਪਰ ਜਦੋਂ ਸ਼ਾਊਲ ਦੀ ਧੀ ਮੇਰਬ ਦਾ ਦਾਵੀਦ ਨਾਲ ਵਿਆਹ ਦਾ ਵੇਲਾ ਆਇਆ ਤਾਂ ਉਹ ਮੇਹੋਲਾਥੀ ਦੇ ਅਦਰੀਏਲ ਨਾਲ ਵਿਆਹੀ ਗਈ।

20ਹੁਣ ਸ਼ਾਊਲ ਦੀ ਧੀ ਮੀਕਲ ਦਾਵੀਦ ਨਾਲ ਪਿਆਰ ਕਰਦੀ ਸੀ ਅਤੇ ਜਦੋਂ ਉਹਨਾਂ ਨੇ ਸ਼ਾਊਲ ਨੂੰ ਦੱਸਿਆ ਤਾਂ ਉਹ ਪ੍ਰਸੰਨ ਹੋਇਆ।

21ਉਸ ਨੇ ਸੋਚਿਆ, “ਮੈਂ ਉਸ ਨੂੰ ਉਸ ਦੇ ਨਾਲ ਵਿਆਹ ਦਿਆਂਗਾ ਤਾਂ ਜੋ ਉਹ ਉਸ ਲਈ ਫੰਦਾ ਬਣੇ ਅਤੇ ਫ਼ਲਿਸਤੀਆਂ ਦਾ ਹੱਥ ਉਸ ਦੇ ਵਿਰੁੱਧ ਹੋਵੇ।” ਇਸ ਲਈ ਸ਼ਾਊਲ ਨੇ ਦਾਵੀਦ ਨੂੰ ਕਿਹਾ, “ਹੁਣ ਤੇਰੇ ਕੋਲ ਮੇਰਾ ਜਵਾਈ ਬਣਨ ਦਾ ਦੂਜਾ ਮੌਕਾ ਹੈ।”

22ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਦਾਵੀਦ ਨਾਲ ਇਕਾਂਤ ਵਿੱਚ ਗੱਲ ਕਰੋ ਅਤੇ ਆਖੋ, ‘ਵੇਖ, ਰਾਜਾ ਤੈਨੂੰ ਪਸੰਦ ਕਰਦਾ ਹੈ ਅਤੇ ਉਸਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ। ਹੁਣ ਉਹਦਾ ਜਵਾਈ ਬਣ ਜਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.