1 ਸ਼ਮੂਏਲ 18

ਉਸ ਨੇ ਸੋਚਿਆ, “ਮੈਂ ਉਸ ਨੂੰ ਉਸ ਦੇ ਨਾਲ ਵਿਆਹ ਦਿਆਂਗਾ ਤਾਂ ਜੋ ਉਹ ਉਸ ਲਈ ਫੰਦਾ ਬਣੇ ਅਤੇ ਫ਼ਲਿਸਤੀਆਂ ਦਾ ਹੱਥ ਉਸ ਦੇ ਵਿਰੁੱਧ ਹੋਵੇ।” ਇਸ ਲਈ ਸ਼ਾਊਲ ਨੇ ਦਾਵੀਦ ਨੂੰ ਕਿਹਾ, “ਹੁਣ ਤੇਰੇ ਕੋਲ ਮੇਰਾ ਜਵਾਈ ਬਣਨ ਦਾ ਦੂਜਾ ਮੌਕਾ ਹੈ।”

1 Samuel 18:21 (UKJV) And Saul said, I will give him her, that she may be a snare to him, and that the hand of the Philistines may be against him. Wherefore Saul said to David, You shall this day be my son in law in the one of the two.

19ਪਰ ਜਦੋਂ ਸ਼ਾਊਲ ਦੀ ਧੀ ਮੇਰਬ ਦਾ ਦਾਵੀਦ ਨਾਲ ਵਿਆਹ ਦਾ ਵੇਲਾ ਆਇਆ ਤਾਂ ਉਹ ਮੇਹੋਲਾਥੀ ਦੇ ਅਦਰੀਏਲ ਨਾਲ ਵਿਆਹੀ ਗਈ।

20ਹੁਣ ਸ਼ਾਊਲ ਦੀ ਧੀ ਮੀਕਲ ਦਾਵੀਦ ਨਾਲ ਪਿਆਰ ਕਰਦੀ ਸੀ ਅਤੇ ਜਦੋਂ ਉਹਨਾਂ ਨੇ ਸ਼ਾਊਲ ਨੂੰ ਦੱਸਿਆ ਤਾਂ ਉਹ ਪ੍ਰਸੰਨ ਹੋਇਆ।

21ਉਸ ਨੇ ਸੋਚਿਆ, “ਮੈਂ ਉਸ ਨੂੰ ਉਸ ਦੇ ਨਾਲ ਵਿਆਹ ਦਿਆਂਗਾ ਤਾਂ ਜੋ ਉਹ ਉਸ ਲਈ ਫੰਦਾ ਬਣੇ ਅਤੇ ਫ਼ਲਿਸਤੀਆਂ ਦਾ ਹੱਥ ਉਸ ਦੇ ਵਿਰੁੱਧ ਹੋਵੇ।” ਇਸ ਲਈ ਸ਼ਾਊਲ ਨੇ ਦਾਵੀਦ ਨੂੰ ਕਿਹਾ, “ਹੁਣ ਤੇਰੇ ਕੋਲ ਮੇਰਾ ਜਵਾਈ ਬਣਨ ਦਾ ਦੂਜਾ ਮੌਕਾ ਹੈ।”

22ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਦਾਵੀਦ ਨਾਲ ਇਕਾਂਤ ਵਿੱਚ ਗੱਲ ਕਰੋ ਅਤੇ ਆਖੋ, ‘ਵੇਖ, ਰਾਜਾ ਤੈਨੂੰ ਪਸੰਦ ਕਰਦਾ ਹੈ ਅਤੇ ਉਸਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ। ਹੁਣ ਉਹਦਾ ਜਵਾਈ ਬਣ ਜਾ।’ ”

23ਸ਼ਾਊਲ ਦੇ ਨੌਕਰਾਂ ਨੇ ਇਹ ਗੱਲਾਂ ਦਾਵੀਦ ਨੂੰ ਦੁਹਰਾਈਆਂ। ਪਰ ਦਾਵੀਦ ਨੇ ਆਖਿਆ, “ਕੀ ਤੁਸੀਂ ਰਾਜੇ ਦਾ ਜਵਾਈ ਬਣਨਾ ਛੋਟੀ ਜਿਹੀ ਗੱਲ ਸਮਝਦੇ ਹੋ? ਮੈਂ ਸਿਰਫ ਇੱਕ ਗਰੀਬ ਆਦਮੀ ਹਾਂ ਅਤੇ ਬਹੁਤ ਘੱਟ ਜਾਣਿਆ ਜਾਂਦਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.