28ਜਦੋਂ ਸ਼ਾਊਲ ਨੂੰ ਪਤਾ ਲੱਗਾ ਕਿ ਯਾਹਵੇਹ ਦਾਵੀਦ ਦੇ ਨਾਲ ਹੈ ਅਤੇ ਉਸ ਦੀ ਧੀ ਮੀਕਲ ਦਾਵੀਦ ਨੂੰ ਪਿਆਰ ਕਰਦੀ ਹੈ,
29ਤਾਂ ਸ਼ਾਊਲ ਦਾਵੀਦ ਤੋਂ ਹੋਰ ਵੀ ਡਰ ਗਿਆ ਅਤੇ ਬਾਕੀ ਦੇ ਦਿਨਾਂ ਤੱਕ ਉਹ ਉਸਦਾ ਦੁਸ਼ਮਣ ਬਣਿਆ ਰਿਹਾ।
30ਫ਼ਲਿਸਤੀ ਸੈਨਾਪਤੀ ਲੜਾਈ ਵਿੱਚ ਨਿੱਕਲਦੇ ਰਹੇ ਅਤੇ ਜਿੰਨੀ ਵਾਰ ਉਹ ਲੜਾਈ ਕਰਦੇ ਸਨ, ਦਾਵੀਦ ਨੂੰ ਸ਼ਾਊਲ ਦੇ ਬਾਕੀ ਸੇਵਕਾਂ ਨਾਲੋਂ ਵੱਧ ਸਫ਼ਲਤਾ ਮਿਲੀ ਅਤੇ ਉਹ ਦਾ ਨਾਮ ਮਸ਼ਹੂਰ ਹੋ ਗਿਆ।