1 ਸ਼ਮੂਏਲ 19

ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਸਾਰੇ ਸੇਵਕਾਂ ਨੂੰ ਦਾਵੀਦ ਨੂੰ ਮਾਰਨ ਲਈ ਕਿਹਾ, ਪਰ ਯੋਨਾਥਾਨ ਦਾਵੀਦ ਨੂੰ ਬਹੁਤ ਪਸੰਦ ਕਰਦਾ ਸੀ।

1 Samuel 19:1 (UKJV) And Saul spoke to Jonathan his son, and to all his servants, that they should kill David.

1ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਸਾਰੇ ਸੇਵਕਾਂ ਨੂੰ ਦਾਵੀਦ ਨੂੰ ਮਾਰਨ ਲਈ ਕਿਹਾ, ਪਰ ਯੋਨਾਥਾਨ ਦਾਵੀਦ ਨੂੰ ਬਹੁਤ ਪਸੰਦ ਕਰਦਾ ਸੀ।

2ਅਤੇ ਯੋਨਾਥਾਨ ਨੇ ਦਾਵੀਦ ਨੂੰ ਚੇਤਾਵਨੀ ਦਿੱਤੀ, “ਮੇਰਾ ਪਿਤਾ ਸ਼ਾਊਲ ਤੈਨੂੰ ਮਾਰਨ ਦਾ ਮੌਕਾ ਲੱਭ ਰਿਹਾ ਹੈ। ਕੱਲ੍ਹ ਸਵੇਰੇ ਤੱਕ ਤੂੰ ਚੌਕਸ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ।

3ਮੈਂ ਬਾਹਰ ਜਾਵਾਂਗਾ ਅਤੇ ਆਪਣੇ ਪਿਤਾ ਦੇ ਨਾਲ ਉਸ ਖੇਤ ਵਿੱਚ ਖੜ੍ਹਾ ਹੋਵਾਂਗਾ ਜਿੱਥੇ ਤੁਸੀਂ ਹੋ। ਮੈਂ ਉਸ ਨਾਲ ਤੁਹਾਡੇ ਬਾਰੇ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਮੈਨੂੰ ਕੀ ਪਤਾ ਲੱਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.