1 ਸ਼ਮੂਏਲ 19

ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਾਹਵੇਹ ਨੇ ਸਾਰੇ ਇਸਰਾਏਲ ਨੂੰ ਇੱਕ ਮਹਾਨ ਜਿੱਤ ਦਿੱਤੀ ਅਤੇ ਤੂੰ ਇਸਨੂੰ ਦੇਖਿਆ ਅਤੇ ਖੁਸ਼ ਹੋਇਆ ਸੀ। ਫਿਰ ਤੂੰ ਦਾਵੀਦ ਵਰਗੇ ਨਿਰਦੋਸ਼ ਆਦਮੀ ਨੂੰ ਬਿਨਾਂ ਕਿਸੇ ਕਾਰਨ ਮਾਰ ਕੇ ਉਸ ਨਾਲ ਬੁਰਾ ਕਿਉਂ ਕਰੇਗਾ?”

1 Samuel 19:5 (UKJV) For he did put his life in his hand, and slew the Philistine, and the LORD wrought a great salvation for all Israel: you saw it, and did rejoice: wherefore then will you sin against innocent blood, to slay David without a cause?

3ਮੈਂ ਬਾਹਰ ਜਾਵਾਂਗਾ ਅਤੇ ਆਪਣੇ ਪਿਤਾ ਦੇ ਨਾਲ ਉਸ ਖੇਤ ਵਿੱਚ ਖੜ੍ਹਾ ਹੋਵਾਂਗਾ ਜਿੱਥੇ ਤੁਸੀਂ ਹੋ। ਮੈਂ ਉਸ ਨਾਲ ਤੁਹਾਡੇ ਬਾਰੇ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਮੈਨੂੰ ਕੀ ਪਤਾ ਲੱਗਾ।”

4ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਦਾਵੀਦ ਬਾਰੇ ਚੰਗੀ ਗੱਲ ਆਖੀ ਅਤੇ ਉਸ ਨੂੰ ਕਿਹਾ, “ਪਾਤਸ਼ਾਹ ਆਪਣੇ ਸੇਵਕ ਦਾਵੀਦ ਨਾਲ ਬੁਰਾ ਨਾ ਕਰੇ। ਉਸ ਨੇ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ ਹੈ, ਅਤੇ ਜੋ ਕੁਝ ਉਸ ਨੇ ਕੀਤਾ ਹੈ ਉਸ ਦਾ ਤੁਹਾਨੂੰ ਬਹੁਤ ਲਾਭ ਹੋਇਆ ਹੈ।

5ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਾਹਵੇਹ ਨੇ ਸਾਰੇ ਇਸਰਾਏਲ ਨੂੰ ਇੱਕ ਮਹਾਨ ਜਿੱਤ ਦਿੱਤੀ ਅਤੇ ਤੂੰ ਇਸਨੂੰ ਦੇਖਿਆ ਅਤੇ ਖੁਸ਼ ਹੋਇਆ ਸੀ। ਫਿਰ ਤੂੰ ਦਾਵੀਦ ਵਰਗੇ ਨਿਰਦੋਸ਼ ਆਦਮੀ ਨੂੰ ਬਿਨਾਂ ਕਿਸੇ ਕਾਰਨ ਮਾਰ ਕੇ ਉਸ ਨਾਲ ਬੁਰਾ ਕਿਉਂ ਕਰੇਗਾ?”

6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਇਹ ਸਹੁੰ ਖਾ ਕੇ ਆਖਿਆ, “ਕਿ ਜਿਉਂਦੇ ਯਾਹਵੇਹ ਦੀ ਸਹੁੰ, ਦਾਵੀਦ ਨਾ ਮਾਰਿਆ ਜਾਵੇਗਾ।”

7ਤਾਂ ਯੋਨਾਥਾਨ ਨੇ ਦਾਵੀਦ ਨੂੰ ਸੱਦ ਕੇ ਸਾਰੀ ਗੱਲ ਦੱਸੀ। ਉਹ ਉਸਨੂੰ ਸ਼ਾਊਲ ਕੋਲ ਲੈ ਆਇਆ ਅਤੇ ਦਾਵੀਦ ਪਹਿਲਾਂ ਵਾਂਗ ਸ਼ਾਊਲ ਦੇ ਨਾਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.