6“ਯਾਹਵੇਹ ਹੀ ਜੋ ਮਾਰਦਾ ਵੀ ਹੈ ਅਤੇ ਜੀਵਨਦਾਨ ਵੀ ਦਿੰਦਾ ਹੈ; ਉਹ ਪਤਾਲ ਵਿੱਚ ਉਤਾਰਦਾ ਹੈ ਅਤੇ ਉਹ ਹੀ ਉੱਪਰ ਚੁੱਕਦਾ ਹੈ।
7ਯਾਹਵੇਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ; ਉਹ ਹੀ ਨੀਵਾ ਕਰਦਾ ਹੈ ਅਤੇ ਉੱਚਾ ਕਰਦਾ ਹੈ।
8ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ, ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਵਾਰਸ ਬਣਾਵੇ। “ਧਰਤੀ ਦੇ ਥੰਮ੍ਹ ਯਾਹਵੇਹ ਦੇ ਹੀ ਹਨ; ਉਹਨਾਂ ਉੱਤੇ ਉਸ ਨੇ ਸੰਸਾਰ ਨੂੰ ਸਥਾਪਿਤ ਕੀਤਾ ਹੈ।
9ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਪੈਰਾਂ ਦੀ ਰਾਖੀ ਕਰੇਗਾ, ਪਰ ਦੁਸ਼ਟ ਹਨੇਰੇ ਵਿੱਚ ਚੁੱਪ-ਚੁਪੀਤੇ ਪਏ ਰਹਿਣਗੇ। “ਕਿਉਂ ਜੋ ਕੋਈ ਵੀ ਮਨੁੱਖ ਆਪਣੀ ਤਾਕਤ ਨਾਲ ਨਹੀਂ ਜਿੱਤਦਾ;
10ਯਾਹਵੇਹ ਦੇ ਵਿਰੋਧੀ ਮਿਟਾਏ ਜਾਣਗੇ। ਅੱਤ ਮਹਾਨ ਅਕਾਸ਼ ਤੋਂ ਉਹਨਾਂ ਉੱਤੇ ਗਰਜੇਗਾ। ਯਾਹਵੇਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ। “ਉਹ ਆਪਣੇ ਰਾਜੇ ਨੂੰ ਬਲ ਦੇਵੇਗਾ, ਅਤੇ ਆਪਣੇ ਮਸਹ ਕੀਤੇ ਹੋਏ ਦੇ ਸਿੰਗ ਨੂੰ ਉੱਚਾ ਕਰੇਗਾ।”