1 ਸ਼ਮੂਏਲ 2

ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਪੈਰਾਂ ਦੀ ਰਾਖੀ ਕਰੇਗਾ, ਪਰ ਦੁਸ਼ਟ ਹਨੇਰੇ ਵਿੱਚ ਚੁੱਪ-ਚੁਪੀਤੇ ਪਏ ਰਹਿਣਗੇ। “ਕਿਉਂ ਜੋ ਕੋਈ ਵੀ ਮਨੁੱਖ ਆਪਣੀ ਤਾਕਤ ਨਾਲ ਨਹੀਂ ਜਿੱਤਦਾ;

1 Samuel 2:9 (UKJV) He will keep the feet of his saints, and the wicked shall be silent in darkness; for by strength shall no man prevail.

7ਯਾਹਵੇਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ; ਉਹ ਹੀ ਨੀਵਾ ਕਰਦਾ ਹੈ ਅਤੇ ਉੱਚਾ ਕਰਦਾ ਹੈ।

8ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ, ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਵਾਰਸ ਬਣਾਵੇ। “ਧਰਤੀ ਦੇ ਥੰਮ੍ਹ ਯਾਹਵੇਹ ਦੇ ਹੀ ਹਨ; ਉਹਨਾਂ ਉੱਤੇ ਉਸ ਨੇ ਸੰਸਾਰ ਨੂੰ ਸਥਾਪਿਤ ਕੀਤਾ ਹੈ।

9ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਪੈਰਾਂ ਦੀ ਰਾਖੀ ਕਰੇਗਾ, ਪਰ ਦੁਸ਼ਟ ਹਨੇਰੇ ਵਿੱਚ ਚੁੱਪ-ਚੁਪੀਤੇ ਪਏ ਰਹਿਣਗੇ। “ਕਿਉਂ ਜੋ ਕੋਈ ਵੀ ਮਨੁੱਖ ਆਪਣੀ ਤਾਕਤ ਨਾਲ ਨਹੀਂ ਜਿੱਤਦਾ;

10ਯਾਹਵੇਹ ਦੇ ਵਿਰੋਧੀ ਮਿਟਾਏ ਜਾਣਗੇ। ਅੱਤ ਮਹਾਨ ਅਕਾਸ਼ ਤੋਂ ਉਹਨਾਂ ਉੱਤੇ ਗਰਜੇਗਾ। ਯਾਹਵੇਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ। “ਉਹ ਆਪਣੇ ਰਾਜੇ ਨੂੰ ਬਲ ਦੇਵੇਗਾ, ਅਤੇ ਆਪਣੇ ਮਸਹ ਕੀਤੇ ਹੋਏ ਦੇ ਸਿੰਗ ਨੂੰ ਉੱਚਾ ਕਰੇਗਾ।”

11ਤਦ ਅਲਕਾਨਾਹ ਰਾਮਾਹ ਨੂੰ ਆਪਣੇ ਘਰ ਚਲਾ ਗਿਆ, ਪਰ ਮੁੰਡਾ ਏਲੀ ਜਾਜਕ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.