1 ਸ਼ਮੂਏਲ 21

ਦਾਵੀਦ ਨੋਬ ਵਿੱਚ ਅਹੀਮਲੇਕ ਜਾਜਕ ਨੂੰ ਮਿਲਿਆ ਤਾਂ ਅਹੀਮਲੇਕ ਕੰਬ ਗਿਆ ਅਤੇ ਪੁੱਛਿਆ, “ਤੂੰ ਇਕੱਲਾ ਕਿਉਂ ਹੈ? ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?”

1 Samuel 21:1 (UKJV) Then came David to Nob to Ahimelech the priest: and Ahimelech was afraid at the meeting of David, and said unto him, Why are you alone, and no man with you?

1ਦਾਵੀਦ ਨੋਬ ਵਿੱਚ ਅਹੀਮਲੇਕ ਜਾਜਕ ਨੂੰ ਮਿਲਿਆ ਤਾਂ ਅਹੀਮਲੇਕ ਕੰਬ ਗਿਆ ਅਤੇ ਪੁੱਛਿਆ, “ਤੂੰ ਇਕੱਲਾ ਕਿਉਂ ਹੈ? ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?”

2ਦਾਵੀਦ ਨੇ ਅਹੀਮਲੇਕ ਜਾਜਕ ਨੂੰ ਉੱਤਰ ਦਿੱਤਾ, “ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਨੂੰ ਕਿਹਾ, ‘ਜਿਸ ਕੰਮ ਲਈ ਮੈਂ ਤੈਨੂੰ ਭੇਜ ਰਿਹਾ ਹਾਂ, ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ।’ ਮੈਂ ਆਪਣੇ ਆਦਮੀਆਂ ਨੂੰ ਦੱਸ ਦਿੱਤਾ ਹੈ। ਮੈਨੂੰ ਕਿਸੇ ਖਾਸ ਥਾਂ ਉੱਤੇ ਮਿਲਣ ਲਈ ਆਉਣਾ।

3ਹੁਣ ਤੁਹਾਡੇ ਕੋਲ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਜੋ ਕੁਝ ਹੈ ਸੋ ਮੈਨੂੰ ਦੇ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.