1 ਸ਼ਮੂਏਲ 21

ਦਾਵੀਦ ਨੇ ਅਹੀਮਲੇਕ ਜਾਜਕ ਨੂੰ ਉੱਤਰ ਦਿੱਤਾ, “ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਨੂੰ ਕਿਹਾ, ‘ਜਿਸ ਕੰਮ ਲਈ ਮੈਂ ਤੈਨੂੰ ਭੇਜ ਰਿਹਾ ਹਾਂ, ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ।’ ਮੈਂ ਆਪਣੇ ਆਦਮੀਆਂ ਨੂੰ ਦੱਸ ਦਿੱਤਾ ਹੈ। ਮੈਨੂੰ ਕਿਸੇ ਖਾਸ ਥਾਂ ਉੱਤੇ ਮਿਲਣ ਲਈ ਆਉਣਾ।

1 Samuel 21:2 (UKJV) And David said unto Ahimelech the priest, The king has commanded me a business, and has said unto me, Let no man know any thing of the business whereabouts I send you, and what I have commanded you: and I have appointed my servants to such and such a place.

1ਦਾਵੀਦ ਨੋਬ ਵਿੱਚ ਅਹੀਮਲੇਕ ਜਾਜਕ ਨੂੰ ਮਿਲਿਆ ਤਾਂ ਅਹੀਮਲੇਕ ਕੰਬ ਗਿਆ ਅਤੇ ਪੁੱਛਿਆ, “ਤੂੰ ਇਕੱਲਾ ਕਿਉਂ ਹੈ? ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?”

2ਦਾਵੀਦ ਨੇ ਅਹੀਮਲੇਕ ਜਾਜਕ ਨੂੰ ਉੱਤਰ ਦਿੱਤਾ, “ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਨੂੰ ਕਿਹਾ, ‘ਜਿਸ ਕੰਮ ਲਈ ਮੈਂ ਤੈਨੂੰ ਭੇਜ ਰਿਹਾ ਹਾਂ, ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ।’ ਮੈਂ ਆਪਣੇ ਆਦਮੀਆਂ ਨੂੰ ਦੱਸ ਦਿੱਤਾ ਹੈ। ਮੈਨੂੰ ਕਿਸੇ ਖਾਸ ਥਾਂ ਉੱਤੇ ਮਿਲਣ ਲਈ ਆਉਣਾ।

3ਹੁਣ ਤੁਹਾਡੇ ਕੋਲ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਜੋ ਕੁਝ ਹੈ ਸੋ ਮੈਨੂੰ ਦੇ ਦਿਓ।”

4ਪਰ ਜਾਜਕ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੇਰੇ ਕੋਲ ਕੋਈ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ, ਜੇਕਰ ਜੁਆਨਾਂ ਨੇ ਆਪਣੇ ਆਪ ਨੂੰ ਔਰਤਾਂ ਤੋਂ ਵੱਖਰਾ ਰੱਖਿਆ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.