1 ਸ਼ਮੂਏਲ 21

ਪਰ ਜਾਜਕ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੇਰੇ ਕੋਲ ਕੋਈ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ, ਜੇਕਰ ਜੁਆਨਾਂ ਨੇ ਆਪਣੇ ਆਪ ਨੂੰ ਔਰਤਾਂ ਤੋਂ ਵੱਖਰਾ ਰੱਖਿਆ ਹੋਵੇ।”

1 Samuel 21:4 (UKJV) And the priest answered David, and said, There is no common bread under mine hand, but there is hallowed bread; if the young men have kept themselves at least from women.

2ਦਾਵੀਦ ਨੇ ਅਹੀਮਲੇਕ ਜਾਜਕ ਨੂੰ ਉੱਤਰ ਦਿੱਤਾ, “ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਨੂੰ ਕਿਹਾ, ‘ਜਿਸ ਕੰਮ ਲਈ ਮੈਂ ਤੈਨੂੰ ਭੇਜ ਰਿਹਾ ਹਾਂ, ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ।’ ਮੈਂ ਆਪਣੇ ਆਦਮੀਆਂ ਨੂੰ ਦੱਸ ਦਿੱਤਾ ਹੈ। ਮੈਨੂੰ ਕਿਸੇ ਖਾਸ ਥਾਂ ਉੱਤੇ ਮਿਲਣ ਲਈ ਆਉਣਾ।

3ਹੁਣ ਤੁਹਾਡੇ ਕੋਲ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਜੋ ਕੁਝ ਹੈ ਸੋ ਮੈਨੂੰ ਦੇ ਦਿਓ।”

4ਪਰ ਜਾਜਕ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੇਰੇ ਕੋਲ ਕੋਈ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ, ਜੇਕਰ ਜੁਆਨਾਂ ਨੇ ਆਪਣੇ ਆਪ ਨੂੰ ਔਰਤਾਂ ਤੋਂ ਵੱਖਰਾ ਰੱਖਿਆ ਹੋਵੇ।”

5ਦਾਵੀਦ ਨੇ ਜਾਜਕ ਨੂੰ ਉੱਤਰ ਦਿੱਤਾ, “ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਔਰਤਾਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀਂ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ।”

6ਤਾਂ ਜਾਜਕ ਨੇ ਉਸ ਨੂੰ ਪਵਿੱਤਰ ਰੋਟੀ ਦਿੱਤੀ, ਕਿਉਂਕਿ ਉੱਥੇ ਹਜ਼ੂਰੀ ਦੀ ਰੋਟੀ ਤੋਂ ਬਿਨਾਂ ਹੋਰ ਕੋਈ ਰੋਟੀ ਨਹੀਂ ਸੀ ਜੋ ਯਾਹਵੇਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਸ ਦੇ ਥਾਂ ਬਦਲਣ ਦੇ ਦਿਨ ਵਿੱਚ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.