1 ਸ਼ਮੂਏਲ 21

ਤਾਂ ਜਾਜਕ ਨੇ ਉਸ ਨੂੰ ਪਵਿੱਤਰ ਰੋਟੀ ਦਿੱਤੀ, ਕਿਉਂਕਿ ਉੱਥੇ ਹਜ਼ੂਰੀ ਦੀ ਰੋਟੀ ਤੋਂ ਬਿਨਾਂ ਹੋਰ ਕੋਈ ਰੋਟੀ ਨਹੀਂ ਸੀ ਜੋ ਯਾਹਵੇਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਸ ਦੇ ਥਾਂ ਬਦਲਣ ਦੇ ਦਿਨ ਵਿੱਚ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।

1 Samuel 21:6 (UKJV) So the priest gave him hallowed bread: for there was no bread there but the showbread, that was taken from before the LORD, to put hot bread in the day when it was taken away.

4ਪਰ ਜਾਜਕ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੇਰੇ ਕੋਲ ਕੋਈ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ, ਜੇਕਰ ਜੁਆਨਾਂ ਨੇ ਆਪਣੇ ਆਪ ਨੂੰ ਔਰਤਾਂ ਤੋਂ ਵੱਖਰਾ ਰੱਖਿਆ ਹੋਵੇ।”

5ਦਾਵੀਦ ਨੇ ਜਾਜਕ ਨੂੰ ਉੱਤਰ ਦਿੱਤਾ, “ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਔਰਤਾਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀਂ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ।”

6ਤਾਂ ਜਾਜਕ ਨੇ ਉਸ ਨੂੰ ਪਵਿੱਤਰ ਰੋਟੀ ਦਿੱਤੀ, ਕਿਉਂਕਿ ਉੱਥੇ ਹਜ਼ੂਰੀ ਦੀ ਰੋਟੀ ਤੋਂ ਬਿਨਾਂ ਹੋਰ ਕੋਈ ਰੋਟੀ ਨਹੀਂ ਸੀ ਜੋ ਯਾਹਵੇਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਸ ਦੇ ਥਾਂ ਬਦਲਣ ਦੇ ਦਿਨ ਵਿੱਚ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।

7ਉਸ ਦਿਨ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਉੱਥੇ ਸੀ, ਜੋ ਯਾਹਵੇਹ ਦੇ ਅੱਗੇ ਰੁਕਿਆ ਹੋਇਆ ਸੀ। ਉਹ ਦੋਏਗ ਅਦੋਮੀ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ।

8ਦਾਵੀਦ ਨੇ ਅਹੀਮਲੇਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਬਰਛੀ ਜਾਂ ਕੋਈ ਤਲਵਾਰ ਨਹੀਂ ਹੈ? ਮੈਂ ਆਪਣੀ ਤਲਵਾਰ ਜਾਂ ਕੋਈ ਹੋਰ ਹਥਿਆਰ ਨਹੀਂ ਲਿਆਇਆ, ਕਿਉਂਕਿ ਰਾਜੇ ਦਾ ਕੰਮ ਜ਼ਰੂਰੀ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.