1 ਸ਼ਮੂਏਲ 21

ਦਾਵੀਦ ਨੇ ਅਹੀਮਲੇਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਬਰਛੀ ਜਾਂ ਕੋਈ ਤਲਵਾਰ ਨਹੀਂ ਹੈ? ਮੈਂ ਆਪਣੀ ਤਲਵਾਰ ਜਾਂ ਕੋਈ ਹੋਰ ਹਥਿਆਰ ਨਹੀਂ ਲਿਆਇਆ, ਕਿਉਂਕਿ ਰਾਜੇ ਦਾ ਕੰਮ ਜ਼ਰੂਰੀ ਸੀ।”

1 Samuel 21:8 (UKJV) And David said unto Ahimelech, And is there not here under yours hand spear or sword? for I have neither brought my sword nor my weapons with me, because the king's business required haste.

6ਤਾਂ ਜਾਜਕ ਨੇ ਉਸ ਨੂੰ ਪਵਿੱਤਰ ਰੋਟੀ ਦਿੱਤੀ, ਕਿਉਂਕਿ ਉੱਥੇ ਹਜ਼ੂਰੀ ਦੀ ਰੋਟੀ ਤੋਂ ਬਿਨਾਂ ਹੋਰ ਕੋਈ ਰੋਟੀ ਨਹੀਂ ਸੀ ਜੋ ਯਾਹਵੇਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਸ ਦੇ ਥਾਂ ਬਦਲਣ ਦੇ ਦਿਨ ਵਿੱਚ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।

7ਉਸ ਦਿਨ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਉੱਥੇ ਸੀ, ਜੋ ਯਾਹਵੇਹ ਦੇ ਅੱਗੇ ਰੁਕਿਆ ਹੋਇਆ ਸੀ। ਉਹ ਦੋਏਗ ਅਦੋਮੀ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ।

8ਦਾਵੀਦ ਨੇ ਅਹੀਮਲੇਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਬਰਛੀ ਜਾਂ ਕੋਈ ਤਲਵਾਰ ਨਹੀਂ ਹੈ? ਮੈਂ ਆਪਣੀ ਤਲਵਾਰ ਜਾਂ ਕੋਈ ਹੋਰ ਹਥਿਆਰ ਨਹੀਂ ਲਿਆਇਆ, ਕਿਉਂਕਿ ਰਾਜੇ ਦਾ ਕੰਮ ਜ਼ਰੂਰੀ ਸੀ।”

9ਜਾਜਕ ਨੇ ਉੱਤਰ ਦਿੱਤਾ, “ਗੋਲਿਅਥ ਫ਼ਲਿਸਤੀ ਦੀ ਤਲਵਾਰ, ਜਿਸ ਨੂੰ ਤੂੰ ਏਲਾਹ ਦੀ ਵਾਦੀ ਵਿੱਚ ਮਾਰਿਆ ਸੀ, ਇੱਥੇ ਹੈ ਅਤੇ ਏਫ਼ੋਦ ਦੇ ਪਿੱਛੇ ਇੱਕ ਕੱਪੜੇ ਵਿੱਚ ਲਪੇਟੀ ਹੋਈ ਹੈ। ਜੇ ਤੈਨੂੰ ਉਸਦੀ ਲੋੜ ਹੈ ਤਾਂ ਲੈ ਕਿਉਂਕਿ ਉਸਦੇ ਬਿਨ੍ਹਾਂ ਇੱਥੇ ਹੋਰ ਕੋਈ ਤਲਵਾਰ ਨਹੀਂ ਹੈ।” ਦਾਵੀਦ ਨੇ ਆਖਿਆ, “ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ, ਉਹ ਮੈਨੂੰ ਦੇ ਦਿਓ।”

10ਉਸ ਦਿਨ ਦਾਵੀਦ ਸ਼ਾਊਲ ਤੋਂ ਭੱਜ ਕੇ ਗਾਥ ਦੇ ਰਾਜਾ ਆਕੀਸ਼ ਕੋਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.