1 ਸ਼ਮੂਏਲ 21

ਉਸ ਦਿਨ ਦਾਵੀਦ ਸ਼ਾਊਲ ਤੋਂ ਭੱਜ ਕੇ ਗਾਥ ਦੇ ਰਾਜਾ ਆਕੀਸ਼ ਕੋਲ ਗਿਆ।

1 Samuel 21:10 (UKJV) And David arose and fled that day for fear of Saul, and went to Achish the king of Gath.

8ਦਾਵੀਦ ਨੇ ਅਹੀਮਲੇਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਬਰਛੀ ਜਾਂ ਕੋਈ ਤਲਵਾਰ ਨਹੀਂ ਹੈ? ਮੈਂ ਆਪਣੀ ਤਲਵਾਰ ਜਾਂ ਕੋਈ ਹੋਰ ਹਥਿਆਰ ਨਹੀਂ ਲਿਆਇਆ, ਕਿਉਂਕਿ ਰਾਜੇ ਦਾ ਕੰਮ ਜ਼ਰੂਰੀ ਸੀ।”

9ਜਾਜਕ ਨੇ ਉੱਤਰ ਦਿੱਤਾ, “ਗੋਲਿਅਥ ਫ਼ਲਿਸਤੀ ਦੀ ਤਲਵਾਰ, ਜਿਸ ਨੂੰ ਤੂੰ ਏਲਾਹ ਦੀ ਵਾਦੀ ਵਿੱਚ ਮਾਰਿਆ ਸੀ, ਇੱਥੇ ਹੈ ਅਤੇ ਏਫ਼ੋਦ ਦੇ ਪਿੱਛੇ ਇੱਕ ਕੱਪੜੇ ਵਿੱਚ ਲਪੇਟੀ ਹੋਈ ਹੈ। ਜੇ ਤੈਨੂੰ ਉਸਦੀ ਲੋੜ ਹੈ ਤਾਂ ਲੈ ਕਿਉਂਕਿ ਉਸਦੇ ਬਿਨ੍ਹਾਂ ਇੱਥੇ ਹੋਰ ਕੋਈ ਤਲਵਾਰ ਨਹੀਂ ਹੈ।” ਦਾਵੀਦ ਨੇ ਆਖਿਆ, “ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ, ਉਹ ਮੈਨੂੰ ਦੇ ਦਿਓ।”

10ਉਸ ਦਿਨ ਦਾਵੀਦ ਸ਼ਾਊਲ ਤੋਂ ਭੱਜ ਕੇ ਗਾਥ ਦੇ ਰਾਜਾ ਆਕੀਸ਼ ਕੋਲ ਗਿਆ।

11ਪਰ ਆਕੀਸ਼ ਦੇ ਸੇਵਕਾਂ ਨੇ ਉਸ ਨੂੰ ਆਖਿਆ, ਕੀ ਇਹ ਉਸ ਦੇਸ਼ ਦਾ ਰਾਜਾ ਦਾਵੀਦ ਤਾਂ ਨਹੀਂ ਹੈ? ਕੀ ਉਹ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ: “ ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ, ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ ਹੈ’?”

12ਦਾਵੀਦ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿੱਚ ਲਿਆ ਅਤੇ ਗਾਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.