12ਦਾਵੀਦ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿੱਚ ਲਿਆ ਅਤੇ ਗਾਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ।
13ਸੋ ਉਸ ਨੇ ਉਹਨਾਂ ਦੇ ਸਾਹਮਣੇ ਪਾਗਲ ਹੋਣ ਦਾ ਢੌਂਗ ਕੀਤਾ ਅਤੇ ਜਦੋਂ ਉਹ ਉਹਨਾਂ ਦੇ ਹੱਥਾਂ ਵਿੱਚ ਸੀ ਤਾਂ ਉਸਨੇ ਆਪਣੇ ਆਪ ਨੂੰ ਇੱਕ ਪਾਗਲ ਵਾਂਗ ਪਰਗਟ ਕੀਤਾ, ਡਿਉੜ੍ਹੀ ਦੇ ਦਰਵਾਜ਼ਿਆਂ ਉੱਤੇ ਨਿਸ਼ਾਨ ਬਣਾ ਕੇ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ।
14ਇਹ ਦੇਖ ਆਕੀਸ਼ ਨੇ ਆਪਣੇ ਸੇਵਕਾਂ ਨੂੰ ਕਿਹਾ, “ਵੇਖੋ ਇਹ ਵਿਅਕਤੀ ਤਾਂ ਪਾਗਲ ਹੈ! ਇਸਨੂੰ ਕਿਉਂ ਇੱਥੇ ਲਿਆਏ ਹੋ?
15ਕੀ ਮੈਨੂੰ ਪਾਗਲਾਂ ਦੀ ਕਮੀ ਹੈ, ਜੋ ਤੁਸੀਂ ਉਸਨੂੰ ਮੇਰੇ ਸਾਹਮਣੇ ਪਾਗਲਪੁਣਾ ਦਿਖਾਉਣ ਲਈ ਲੈ ਕੇ ਆਏ ਹੋ? ਕੀ ਅਜਿਹੇ ਮਨੁੱਖ ਨੂੰ ਮੈਂ ਆਪਣੇ ਘਰ ਦਾ ਮਹਿਮਾਨ ਬਣਾਵਾਂ?”