21ਅਬੀਯਾਥਰ ਨੇ ਦਾਵੀਦ ਨੂੰ ਖ਼ਬਰ ਦਿੱਤੀ ਕਿ ਸ਼ਾਊਲ ਨੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿੱਤਾ।
22ਦਾਵੀਦ ਨੇ ਅਬੀਯਾਥਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ। ਤੇਰੇ ਸਾਰੇ ਪਰਿਵਾਰ ਦੇ ਮਾਰੇ ਜਾਣ ਦਾ ਕਾਰਨ ਮੈਂ ਹੀ ਹਾਂ।
23ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੀ ਸੁਰੱਖਿਆ ਵਿੱਚ ਰਹੇਗਾ।