1 ਸ਼ਮੂਏਲ 23

ਜਦੋਂ ਦਾਵੀਦ ਨੂੰ ਕਿਹਾ ਗਿਆ, “ਵੇਖੋ, ਫ਼ਲਿਸਤੀ ਕੇਲਾਹ ਦੇ ਵਿਰੁੱਧ ਲੜ ਰਹੇ ਹਨ ਅਤੇ ਫ਼ਸਲਾਂ ਨੂੰ ਲੁੱਟਦੇ ਹਨ।”

1 Samuel 23:1 (UKJV) Then they told David, saying, Behold, the Philistines fight against Keilah, and they rob the threshing floors.

1ਜਦੋਂ ਦਾਵੀਦ ਨੂੰ ਕਿਹਾ ਗਿਆ, “ਵੇਖੋ, ਫ਼ਲਿਸਤੀ ਕੇਲਾਹ ਦੇ ਵਿਰੁੱਧ ਲੜ ਰਹੇ ਹਨ ਅਤੇ ਫ਼ਸਲਾਂ ਨੂੰ ਲੁੱਟਦੇ ਹਨ।”

2ਤਦ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਜਾ ਕੇ ਇਨ੍ਹਾਂ ਫ਼ਲਿਸਤੀਆਂ ਉੱਤੇ ਹਮਲਾ ਕਰਾਂ?” ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਫ਼ਲਿਸਤੀਆਂ ਉੱਤੇ ਹਮਲਾ ਕਰ ਅਤੇ ਕੇਲਾਹ ਨਗਰ ਨੂੰ ਬਚਾ।”

3ਪਰ ਦਾਵੀਦ ਦੇ ਲੋਕਾਂ ਨੇ ਉਸ ਨੂੰ ਆਖਿਆ, “ਅਸੀਂ ਇੱਥੇ ਯਹੂਦਾਹ ਦੇ ਵਿੱਚ ਡਰ ਦੇ ਮਾਰੇ ਰਹਿ ਰਹੇ ਹਾਂ। ਫਿਰ ਜੇ ਅਸੀਂ ਜਾ ਕੇ ਕੇਲਾਹ ਵਿੱਚ ਫ਼ਲਿਸਤੀਆਂ ਦੀ ਫੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.