3ਉੱਥੋਂ ਦਾਵੀਦ ਮੋਆਬ ਵਿੱਚ ਮਿਸਫ਼ਾਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, “ਕੀ ਤੁਸੀਂ ਮੇਰੇ ਮਾਤਾ-ਪਿਤਾ ਨੂੰ ਆਗਿਆ ਦਿਉ ਜੋ ਉਹ ਤੇਰੇ ਕੋਲ ਆ ਕੇ ਰਹਿਣ, ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਪਰਮੇਸ਼ਵਰ ਮੇਰੇ ਲਈ ਕੀ ਕਰੇਗਾ?”
4ਸੋ ਉਸ ਨੇ ਉਹਨਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਦਿੱਤਾ ਜਦ ਤੱਕ ਦਾਵੀਦ ਗੜ੍ਹ ਵਿੱਚ ਸੀ ਉਹ ਉਸ ਦੇ ਨਾਲ ਰਹੇ।
5ਪਰ ਗਾਦ ਨਬੀ ਨੇ ਦਾਵੀਦ ਨੂੰ ਆਖਿਆ, “ਗੜ੍ਹ ਵਿੱਚ ਨਾ ਠਹਿਰ। ਯਹੂਦਾਹ ਦੇ ਦੇਸ਼ ਵਿੱਚ ਜਾਓ।” ਇਸ ਲਈ ਦਾਵੀਦ ਉੱਥੋਂ ਹਾਰਥ ਦੇ ਜੰਗਲ ਵਿੱਚ ਚਲਾ ਗਿਆ।
6ਹੁਣ ਸ਼ਾਊਲ ਨੇ ਸੁਣਿਆ ਕਿ ਦਾਵੀਦ ਅਤੇ ਉਸਦੇ ਆਦਮੀਆਂ ਦਾ ਪਤਾ ਲੱਗ ਗਿਆ ਹੈ ਅਤੇ ਸ਼ਾਊਲ ਹੱਥ ਵਿੱਚ ਬਰਛੀ, ਗਿਬਆਹ ਦੀ ਪਹਾੜੀ ਉੱਤੇ ਝਾਊ ਦੇ ਰੁੱਖ ਦੇ ਹੇਠਾਂ ਬੈਠਾ ਹੋਇਆ ਸੀ ਅਤੇ ਉਸਦੇ ਸਾਰੇ ਸੇਵਕ ਉਸਦੇ ਕੋਲ ਖੜ੍ਹੇ ਸਨ।
7ਸ਼ਾਊਲ ਨੇ ਉਹਨਾਂ ਨੂੰ ਆਖਿਆ, “ਸੁਣੋ, ਬਿਨਯਾਮੀਨ ਦੇ ਲੋਕੋ! ਕੀ ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਖੇਤ ਅਤੇ ਅੰਗੂਰੀ ਬਾਗ ਦੇਵੇਗਾ? ਕੀ ਉਹ ਤੁਹਾਨੂੰ ਸਾਰਿਆਂ ਨੂੰ ਹਜ਼ਾਰਾਂ ਦਾ ਸੈਨਾਪਤੀ ਅਤੇ ਸੈਂਕੜੇ ਦਾ ਸੈਨਾਪਤੀ ਬਣਾਵੇਗਾ?