1 ਸ਼ਮੂਏਲ 22

ਉੱਥੋਂ ਦਾਵੀਦ ਮੋਆਬ ਵਿੱਚ ਮਿਸਫ਼ਾਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, “ਕੀ ਤੁਸੀਂ ਮੇਰੇ ਮਾਤਾ-ਪਿਤਾ ਨੂੰ ਆਗਿਆ ਦਿਉ ਜੋ ਉਹ ਤੇਰੇ ਕੋਲ ਆ ਕੇ ਰਹਿਣ, ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਪਰਮੇਸ਼ਵਰ ਮੇਰੇ ਲਈ ਕੀ ਕਰੇਗਾ?”

1 Samuel 22:3 (UKJV) And David went thence to Mizpeh of Moab: and he said unto the king of Moab, Let my father and my mother, I pray you, come forth, and be with you, till I know what God will do for me.

1ਦਾਵੀਦ ਗਾਥ ਛੱਡ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਗਿਆ। ਜਦੋਂ ਉਸ ਦੇ ਭਰਾਵਾਂ ਅਤੇ ਉਸ ਦੇ ਪਿਤਾ ਦੇ ਘਰ ਵਾਲਿਆਂ ਨੇ ਇਸ ਬਾਰੇ ਸੁਣਿਆ, ਤਾਂ ਉਹ ਹੇਠਾਂ ਉਸ ਕੋਲ ਗਏ।

2ਉਹ ਸਾਰੇ ਜਿਹੜੇ ਬਿਪਤਾ ਵਿੱਚ ਸਨ ਜਾਂ ਕਰਜ਼ੇ ਵਿੱਚ ਸਨ ਜਾਂ ਮੁਸ਼ਕਿਲ ਵਿੱਚ ਸਨ ਉਹ ਦੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਨਾਂ ਦਾ ਪ੍ਰਧਾਨ ਬਣ ਗਿਆ। ਤਕਰੀਬਨ ਚਾਰ ਸੌ ਆਦਮੀ ਉਸਦੇ ਨਾਲ ਸਨ।

3ਉੱਥੋਂ ਦਾਵੀਦ ਮੋਆਬ ਵਿੱਚ ਮਿਸਫ਼ਾਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, “ਕੀ ਤੁਸੀਂ ਮੇਰੇ ਮਾਤਾ-ਪਿਤਾ ਨੂੰ ਆਗਿਆ ਦਿਉ ਜੋ ਉਹ ਤੇਰੇ ਕੋਲ ਆ ਕੇ ਰਹਿਣ, ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਪਰਮੇਸ਼ਵਰ ਮੇਰੇ ਲਈ ਕੀ ਕਰੇਗਾ?”

4ਸੋ ਉਸ ਨੇ ਉਹਨਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਦਿੱਤਾ ਜਦ ਤੱਕ ਦਾਵੀਦ ਗੜ੍ਹ ਵਿੱਚ ਸੀ ਉਹ ਉਸ ਦੇ ਨਾਲ ਰਹੇ।

5ਪਰ ਗਾਦ ਨਬੀ ਨੇ ਦਾਵੀਦ ਨੂੰ ਆਖਿਆ, “ਗੜ੍ਹ ਵਿੱਚ ਨਾ ਠਹਿਰ। ਯਹੂਦਾਹ ਦੇ ਦੇਸ਼ ਵਿੱਚ ਜਾਓ।” ਇਸ ਲਈ ਦਾਵੀਦ ਉੱਥੋਂ ਹਾਰਥ ਦੇ ਜੰਗਲ ਵਿੱਚ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.