1 ਸ਼ਮੂਏਲ 22

ਉਹ ਸਾਰੇ ਜਿਹੜੇ ਬਿਪਤਾ ਵਿੱਚ ਸਨ ਜਾਂ ਕਰਜ਼ੇ ਵਿੱਚ ਸਨ ਜਾਂ ਮੁਸ਼ਕਿਲ ਵਿੱਚ ਸਨ ਉਹ ਦੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਨਾਂ ਦਾ ਪ੍ਰਧਾਨ ਬਣ ਗਿਆ। ਤਕਰੀਬਨ ਚਾਰ ਸੌ ਆਦਮੀ ਉਸਦੇ ਨਾਲ ਸਨ।

1 Samuel 22:2 (UKJV) And every one that was in distress, and every one that was in debt, and every one that was discontented, gathered themselves unto him; and he became a captain over them: and there were with him about four hundred men.

1ਦਾਵੀਦ ਗਾਥ ਛੱਡ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਗਿਆ। ਜਦੋਂ ਉਸ ਦੇ ਭਰਾਵਾਂ ਅਤੇ ਉਸ ਦੇ ਪਿਤਾ ਦੇ ਘਰ ਵਾਲਿਆਂ ਨੇ ਇਸ ਬਾਰੇ ਸੁਣਿਆ, ਤਾਂ ਉਹ ਹੇਠਾਂ ਉਸ ਕੋਲ ਗਏ।

2ਉਹ ਸਾਰੇ ਜਿਹੜੇ ਬਿਪਤਾ ਵਿੱਚ ਸਨ ਜਾਂ ਕਰਜ਼ੇ ਵਿੱਚ ਸਨ ਜਾਂ ਮੁਸ਼ਕਿਲ ਵਿੱਚ ਸਨ ਉਹ ਦੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਨਾਂ ਦਾ ਪ੍ਰਧਾਨ ਬਣ ਗਿਆ। ਤਕਰੀਬਨ ਚਾਰ ਸੌ ਆਦਮੀ ਉਸਦੇ ਨਾਲ ਸਨ।

3ਉੱਥੋਂ ਦਾਵੀਦ ਮੋਆਬ ਵਿੱਚ ਮਿਸਫ਼ਾਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, “ਕੀ ਤੁਸੀਂ ਮੇਰੇ ਮਾਤਾ-ਪਿਤਾ ਨੂੰ ਆਗਿਆ ਦਿਉ ਜੋ ਉਹ ਤੇਰੇ ਕੋਲ ਆ ਕੇ ਰਹਿਣ, ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਪਰਮੇਸ਼ਵਰ ਮੇਰੇ ਲਈ ਕੀ ਕਰੇਗਾ?”

4ਸੋ ਉਸ ਨੇ ਉਹਨਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਦਿੱਤਾ ਜਦ ਤੱਕ ਦਾਵੀਦ ਗੜ੍ਹ ਵਿੱਚ ਸੀ ਉਹ ਉਸ ਦੇ ਨਾਲ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.