1 ਸ਼ਮੂਏਲ 25

ਅਬੀਗੈਲ ਫੁਰਤੀ ਨਾਲ ਉੱਠੀ ਅਤੇ ਕੰਮ ਕੀਤਾ। ਉਸ ਨੇ ਦੋ ਸੌ ਰੋਟੀਆਂ, ਮੈਅ ਦੀਆਂ ਦੋ ਖੱਲਾਂ, ਪੰਜ ਭੇਡਾਂ, ਭੁੰਨੇ ਹੋਏ ਦਾਣੇ ਦੇ ਪੰਜ ਸੇਹ, ਸੌਗੀ ਦੀਆਂ ਸੌ ਰੋਟੀਆਂ ਅਤੇ ਦੋ ਸੌ ਹੰਜੀਰਾਂ ਦੀਆਂ ਰੋਟੀਆਂ ਲੈ ਕੇ ਖੋਤਿਆਂ ਉੱਤੇ ਲੱਦ ਦਿੱਤੀਆਂ।

1 Samuel 25:18 (UKJV) Then Abigail made haste, and took two hundred loaves, and two bottles of wine, and five sheep ready dressed, and five measures of parched corn, and an hundred clusters of raisins, and two hundred cakes of figs, and laid them on asses.

16ਸਗੋਂ ਜਿੰਨਾਂ ਚਿਰ ਅਸੀਂ ਉਹਨਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ।

17ਹੁਣ ਸੋਚੋ ਅਤੇ ਵੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਕਿਉਂ ਜੋ ਸਾਡੇ ਮਾਲਕ ਅਤੇ ਉਸਦੇ ਸਾਰੇ ਘਰਾਣੇ ਉੱਤੇ ਬਿਪਤਾ ਪੈਣ ਵਾਲੀ ਹੈ। ਉਹ ਅਜਿਹਾ ਦੁਸ਼ਟ ਆਦਮੀ ਹੈ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ।”

18ਅਬੀਗੈਲ ਫੁਰਤੀ ਨਾਲ ਉੱਠੀ ਅਤੇ ਕੰਮ ਕੀਤਾ। ਉਸ ਨੇ ਦੋ ਸੌ ਰੋਟੀਆਂ, ਮੈਅ ਦੀਆਂ ਦੋ ਖੱਲਾਂ, ਪੰਜ ਭੇਡਾਂ, ਭੁੰਨੇ ਹੋਏ ਦਾਣੇ ਦੇ ਪੰਜ ਸੇਹ, ਸੌਗੀ ਦੀਆਂ ਸੌ ਰੋਟੀਆਂ ਅਤੇ ਦੋ ਸੌ ਹੰਜੀਰਾਂ ਦੀਆਂ ਰੋਟੀਆਂ ਲੈ ਕੇ ਖੋਤਿਆਂ ਉੱਤੇ ਲੱਦ ਦਿੱਤੀਆਂ।

19ਤਦ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, “ਜਾਓ; ਮੈਂ ਤੁਹਾਡਾ ਪਿੱਛਾ ਕਰਾਂਗਾ।” ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਹੀਂ ਦੱਸਿਆ।

20ਜਦੋਂ ਉਹ ਆਪਣੇ ਖੋਤੇ ਉੱਤੇ ਸਵਾਰ ਹੋ ਕੇ ਪਹਾੜੀ ਦੀ ਖੱਡ ਵਿੱਚ ਆਈ ਤਾਂ ਦਾਵੀਦ ਅਤੇ ਉਸ ਦੇ ਆਦਮੀ ਉਸ ਵੱਲ ਉੱਤਰ ਰਹੇ ਸਨ ਅਤੇ ਉਹ ਉਹਨਾਂ ਨੂੰ ਮਿਲੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.