25ਹੇ ਮੇਰੇ ਸੁਆਮੀ, ਕਿਰਪਾ ਕਰਕੇ ਉਸ ਦੁਸ਼ਟ ਨਾਬਾਲ ਵੱਲ ਧਿਆਨ ਨਾ ਦਿਓ। ਉਹ ਬਿਲਕੁਲ ਉਸਦੇ ਨਾਮ ਵਰਗਾ ਹੈ—ਉਸਦੇ ਨਾਮ ਦਾ ਅਰਥ ਹੈ ਮੂਰਖ, ਅਤੇ ਮੂਰਖਤਾ ਉਸਦੇ ਨਾਲ ਜਾਂਦੀ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਮੈਂ ਉਹਨਾਂ ਆਦਮੀਆਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਭੇਜਿਆ ਸੀ।
26ਅਤੇ ਹੁਣ, ਹੇ ਮੇਰੇ ਮਹਾਰਾਜ, ਜੀਉਂਦੇ ਪਰਮੇਸ਼ਵਰ ਦੀ ਸਹੁੰ ਅਤੇ ਤੇਰੀ ਜਿੰਦ ਦੀ ਸਹੁੰ, ਕਿਉਂਕਿ ਯਾਹਵੇਹ ਨੇ ਤੁਹਾਨੂੰ ਲਹੂ ਵਹਾਉਂਣ ਤੋਂ ਅਤੇ ਆਪਣੇ ਹੱਥਾਂ ਨਾਲ ਬਦਲਾ ਲੈਣ ਤੋਂ ਹਟਾਇਆ ਹੈ। ਤੁਹਾਡੇ ਦੁਸ਼ਮਣ ਅਤੇ ਮੇਰੇ ਸੁਆਮੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਨਾਬਾਲ ਵਰਗੇ ਹੋਣ।
27ਅਤੇ ਇਹ ਤੋਹਫ਼ਾ ਜੋ ਤੇਰੀ ਦਾਸੀ ਮੇਰੇ ਸੁਆਮੀ ਲਈ ਲਿਆਈ ਹੈ, ਉਹਨਾਂ ਮਨੁੱਖਾਂ ਨੂੰ ਦਿੱਤਾ ਜਾਵੇ ਜਿਹੜੇ ਤੇਰੇ ਪਿੱਛੇ ਚੱਲਦੇ ਹਨ।
28“ਕਿਰਪਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ। ਤੁਹਾਡਾ ਪਰਮੇਸ਼ਵਰ ਮੇਰੇ ਮਾਲਕ ਲਈ ਇੱਕ ਸਦੀਵੀ ਰਾਜਵੰਸ਼ ਜ਼ਰੂਰ ਬਣਾਏਗਾ, ਕਿਉਂਕਿ ਮੇਰਾ ਮਹਾਰਾਜ ਯਾਹਵੇਹ ਦੀਆਂ ਲੜਾਈਆਂ ਲੜਦਾ ਹੈ, ਅਤੇ ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਡੇ ਵਿੱਚ ਕੋਈ ਬੁਰਾਈ ਨਹੀਂ ਪਾਈ ਜਾਵੇਗੀ।
29ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਾਨ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਾਨ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਦੁਸ਼ਮਣਾਂ ਦੇ ਜਾਨਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ।