1 ਸ਼ਮੂਏਲ 25

“ਕਿਰਪਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ। ਤੁਹਾਡਾ ਪਰਮੇਸ਼ਵਰ ਮੇਰੇ ਮਾਲਕ ਲਈ ਇੱਕ ਸਦੀਵੀ ਰਾਜਵੰਸ਼ ਜ਼ਰੂਰ ਬਣਾਏਗਾ, ਕਿਉਂਕਿ ਮੇਰਾ ਮਹਾਰਾਜ ਯਾਹਵੇਹ ਦੀਆਂ ਲੜਾਈਆਂ ਲੜਦਾ ਹੈ, ਅਤੇ ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਡੇ ਵਿੱਚ ਕੋਈ ਬੁਰਾਈ ਨਹੀਂ ਪਾਈ ਜਾਵੇਗੀ।

1 Samuel 25:28 (UKJV) I pray you, forgive the trespass of yours handmaid: for the LORD will certainly make my lord a sure house; because my lord fights the battles of the LORD, and evil has not been found in you all your days.

26ਅਤੇ ਹੁਣ, ਹੇ ਮੇਰੇ ਮਹਾਰਾਜ, ਜੀਉਂਦੇ ਪਰਮੇਸ਼ਵਰ ਦੀ ਸਹੁੰ ਅਤੇ ਤੇਰੀ ਜਿੰਦ ਦੀ ਸਹੁੰ, ਕਿਉਂਕਿ ਯਾਹਵੇਹ ਨੇ ਤੁਹਾਨੂੰ ਲਹੂ ਵਹਾਉਂਣ ਤੋਂ ਅਤੇ ਆਪਣੇ ਹੱਥਾਂ ਨਾਲ ਬਦਲਾ ਲੈਣ ਤੋਂ ਹਟਾਇਆ ਹੈ। ਤੁਹਾਡੇ ਦੁਸ਼ਮਣ ਅਤੇ ਮੇਰੇ ਸੁਆਮੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਨਾਬਾਲ ਵਰਗੇ ਹੋਣ।

27ਅਤੇ ਇਹ ਤੋਹਫ਼ਾ ਜੋ ਤੇਰੀ ਦਾਸੀ ਮੇਰੇ ਸੁਆਮੀ ਲਈ ਲਿਆਈ ਹੈ, ਉਹਨਾਂ ਮਨੁੱਖਾਂ ਨੂੰ ਦਿੱਤਾ ਜਾਵੇ ਜਿਹੜੇ ਤੇਰੇ ਪਿੱਛੇ ਚੱਲਦੇ ਹਨ।

28“ਕਿਰਪਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ। ਤੁਹਾਡਾ ਪਰਮੇਸ਼ਵਰ ਮੇਰੇ ਮਾਲਕ ਲਈ ਇੱਕ ਸਦੀਵੀ ਰਾਜਵੰਸ਼ ਜ਼ਰੂਰ ਬਣਾਏਗਾ, ਕਿਉਂਕਿ ਮੇਰਾ ਮਹਾਰਾਜ ਯਾਹਵੇਹ ਦੀਆਂ ਲੜਾਈਆਂ ਲੜਦਾ ਹੈ, ਅਤੇ ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਡੇ ਵਿੱਚ ਕੋਈ ਬੁਰਾਈ ਨਹੀਂ ਪਾਈ ਜਾਵੇਗੀ।

29ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਾਨ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਾਨ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਦੁਸ਼ਮਣਾਂ ਦੇ ਜਾਨਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ।

30ਜਦੋਂ ਯਾਹਵੇਹ ਨੇ ਮੇਰੇ ਸੁਆਮੀ ਲਈ ਹਰ ਇੱਕ ਚੰਗੀ ਗੱਲ ਨੂੰ ਪੂਰਾ ਕੀਤਾ ਜੋ ਉਸ ਨੇ ਉਸ ਨਾਲ ਕੀਤਾ ਸੀ ਅਤੇ ਉਸ ਨੂੰ ਇਸਰਾਏਲ ਦਾ ਹਾਕਮ ਠਹਿਰਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.