1 ਸ਼ਮੂਏਲ 25

ਜਦੋਂ ਦਾਵੀਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ, “ਮੁਬਾਰਕ ਹੈ ਯਾਹਵੇਹ, ਜਿਸ ਨੇ ਨਾਬਾਲ ਕੋਲੋ ਮੇਰੀ ਨਿੰਦਿਆ ਦਾ ਬਦਲਾ ਲਿਆ। ਉਸ ਨੇ ਆਪਣੇ ਸੇਵਕ ਨੂੰ ਬੁਰਿਆਈ ਕਰਨ ਤੋਂ ਰੋਕਿਆ ਹੈ ਅਤੇ ਨਾਬਾਲ ਦੀ ਬੁਰਿਆਈ ਨੂੰ ਉਸਦੇ ਸਿਰ ਉੱਤੇ ਪਾਇਆ।” ਤਦ ਦਾਵੀਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਣਨ ਲਈ ਕਿਹਾ।

1 Samuel 25:39 (UKJV) And when David heard that Nabal was dead, he said, Blessed be the LORD, that has pleaded the cause of my reproach from the hand of Nabal, and has kept his servant from evil: for the LORD has returned the wickedness of Nabal upon his own head. And David sent and communed with Abigail, to take her to him to wife.

37ਤਦ ਸਵੇਰ ਨੂੰ ਜਦੋਂ ਨਾਬਾਲ ਸ਼ਾਂਤ ਹੋਇਆ ਤਾਂ ਉਹ ਦੀ ਪਤਨੀ ਨੇ ਉਹ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਉਸਦਾ ਮਨ ਉਸ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।

38ਅਜਿਹਾ ਹੋਇਆ ਦਸ ਦਿਨਾਂ ਬਾਅਦ, ਯਾਹਵੇਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।

39ਜਦੋਂ ਦਾਵੀਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ, “ਮੁਬਾਰਕ ਹੈ ਯਾਹਵੇਹ, ਜਿਸ ਨੇ ਨਾਬਾਲ ਕੋਲੋ ਮੇਰੀ ਨਿੰਦਿਆ ਦਾ ਬਦਲਾ ਲਿਆ। ਉਸ ਨੇ ਆਪਣੇ ਸੇਵਕ ਨੂੰ ਬੁਰਿਆਈ ਕਰਨ ਤੋਂ ਰੋਕਿਆ ਹੈ ਅਤੇ ਨਾਬਾਲ ਦੀ ਬੁਰਿਆਈ ਨੂੰ ਉਸਦੇ ਸਿਰ ਉੱਤੇ ਪਾਇਆ।” ਤਦ ਦਾਵੀਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਣਨ ਲਈ ਕਿਹਾ।

40ਉਹ ਦੇ ਸੇਵਕ ਕਰਮਲ ਨੂੰ ਗਏ ਅਤੇ ਅਬੀਗੈਲ ਨੂੰ ਆਖਿਆ, “ਦਾਵੀਦ ਨੇ ਸਾਨੂੰ ਤੇਰੇ ਕੋਲ ਭੇਜਿਆ ਹੈ ਤੁਹਾਨੂੰ ਉਸਦੀ ਪਤਨੀ ਬਣਨ ਲਈ ਲੈ ਜਾਈਏ।”

41ਤਦ ਉਸ ਨੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ ਅਤੇ ਆਖਿਆ, ਮੈਂ ਤੇਰੀ ਦਾਸੀ ਹਾਂ ਅਤੇ ਤੇਰੀ ਸੇਵਾ ਕਰਨ ਅਤੇ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.