1 ਸ਼ਮੂਏਲ 25

ਤਦ ਉਸ ਨੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ ਅਤੇ ਆਖਿਆ, ਮੈਂ ਤੇਰੀ ਦਾਸੀ ਹਾਂ ਅਤੇ ਤੇਰੀ ਸੇਵਾ ਕਰਨ ਅਤੇ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹਾਂ।

1 Samuel 25:41 (UKJV) And she arose, and bowed herself on her face to the earth, and said, Behold, let yours handmaid be a servant to wash the feet of the servants of my lord.

39ਜਦੋਂ ਦਾਵੀਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ, “ਮੁਬਾਰਕ ਹੈ ਯਾਹਵੇਹ, ਜਿਸ ਨੇ ਨਾਬਾਲ ਕੋਲੋ ਮੇਰੀ ਨਿੰਦਿਆ ਦਾ ਬਦਲਾ ਲਿਆ। ਉਸ ਨੇ ਆਪਣੇ ਸੇਵਕ ਨੂੰ ਬੁਰਿਆਈ ਕਰਨ ਤੋਂ ਰੋਕਿਆ ਹੈ ਅਤੇ ਨਾਬਾਲ ਦੀ ਬੁਰਿਆਈ ਨੂੰ ਉਸਦੇ ਸਿਰ ਉੱਤੇ ਪਾਇਆ।” ਤਦ ਦਾਵੀਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਣਨ ਲਈ ਕਿਹਾ।

40ਉਹ ਦੇ ਸੇਵਕ ਕਰਮਲ ਨੂੰ ਗਏ ਅਤੇ ਅਬੀਗੈਲ ਨੂੰ ਆਖਿਆ, “ਦਾਵੀਦ ਨੇ ਸਾਨੂੰ ਤੇਰੇ ਕੋਲ ਭੇਜਿਆ ਹੈ ਤੁਹਾਨੂੰ ਉਸਦੀ ਪਤਨੀ ਬਣਨ ਲਈ ਲੈ ਜਾਈਏ।”

41ਤਦ ਉਸ ਨੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ ਅਤੇ ਆਖਿਆ, ਮੈਂ ਤੇਰੀ ਦਾਸੀ ਹਾਂ ਅਤੇ ਤੇਰੀ ਸੇਵਾ ਕਰਨ ਅਤੇ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹਾਂ।

42ਅਬੀਗੈਲ ਛੇਤੀ ਨਾਲ ਉੱਠ ਕੇ ਗਧੇ ਉੱਤੇ ਚੜ੍ਹੀ ਅਤੇ ਆਪਣੀਆਂ ਪੰਜ ਦਾਸੀਆਂ ਸਮੇਤ ਦਾਵੀਦ ਦੇ ਸੰਦੇਸ਼ਵਾਹਕਾਂ ਦੇ ਨਾਲ ਗਈ ਅਤੇ ਉਹ ਦੀ ਪਤਨੀ ਬਣ ਗਈ।

43ਦਾਵੀਦ ਨੇ ਯਿਜ਼ਰਏਲ ਦੀ ਵਾਸੀ ਅਹੀਨੋਅਮ ਨਾਲ ਵੀ ਵਿਆਹ ਕਰਵਾਂ ਲਿਆ ਸੀ ਅਤੇ ਉਹ ਦੋਵੇਂ ਵੀ ਉਸ ਦੀਆਂ ਪਤਨੀਆਂ ਬਣ ਗਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.