1 ਸ਼ਮੂਏਲ 25

ਅਬੀਗੈਲ ਛੇਤੀ ਨਾਲ ਉੱਠ ਕੇ ਗਧੇ ਉੱਤੇ ਚੜ੍ਹੀ ਅਤੇ ਆਪਣੀਆਂ ਪੰਜ ਦਾਸੀਆਂ ਸਮੇਤ ਦਾਵੀਦ ਦੇ ਸੰਦੇਸ਼ਵਾਹਕਾਂ ਦੇ ਨਾਲ ਗਈ ਅਤੇ ਉਹ ਦੀ ਪਤਨੀ ਬਣ ਗਈ।

1 Samuel 25:42 (UKJV) And Abigail hasted, and arose and rode upon an ass, with five damsels of hers that went after her; and she went after the messengers of David, and became his wife.

40ਉਹ ਦੇ ਸੇਵਕ ਕਰਮਲ ਨੂੰ ਗਏ ਅਤੇ ਅਬੀਗੈਲ ਨੂੰ ਆਖਿਆ, “ਦਾਵੀਦ ਨੇ ਸਾਨੂੰ ਤੇਰੇ ਕੋਲ ਭੇਜਿਆ ਹੈ ਤੁਹਾਨੂੰ ਉਸਦੀ ਪਤਨੀ ਬਣਨ ਲਈ ਲੈ ਜਾਈਏ।”

41ਤਦ ਉਸ ਨੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ ਅਤੇ ਆਖਿਆ, ਮੈਂ ਤੇਰੀ ਦਾਸੀ ਹਾਂ ਅਤੇ ਤੇਰੀ ਸੇਵਾ ਕਰਨ ਅਤੇ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹਾਂ।

42ਅਬੀਗੈਲ ਛੇਤੀ ਨਾਲ ਉੱਠ ਕੇ ਗਧੇ ਉੱਤੇ ਚੜ੍ਹੀ ਅਤੇ ਆਪਣੀਆਂ ਪੰਜ ਦਾਸੀਆਂ ਸਮੇਤ ਦਾਵੀਦ ਦੇ ਸੰਦੇਸ਼ਵਾਹਕਾਂ ਦੇ ਨਾਲ ਗਈ ਅਤੇ ਉਹ ਦੀ ਪਤਨੀ ਬਣ ਗਈ।

43ਦਾਵੀਦ ਨੇ ਯਿਜ਼ਰਏਲ ਦੀ ਵਾਸੀ ਅਹੀਨੋਅਮ ਨਾਲ ਵੀ ਵਿਆਹ ਕਰਵਾਂ ਲਿਆ ਸੀ ਅਤੇ ਉਹ ਦੋਵੇਂ ਵੀ ਉਸ ਦੀਆਂ ਪਤਨੀਆਂ ਬਣ ਗਈਆਂ।

44ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਵੀਦ ਦੀ ਪਤਨੀ ਸੀ, ਲਾਇਸ਼ ਦੇ ਪੁੱਤਰ ਪਲਤੀਏਲ ਨੂੰ ਜੋ ਗਲੀਮ ਤੋਂ ਸੀ, ਦੇ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.