13ਤਦ ਦਾਵੀਦ ਪਾਰ ਲੰਘ ਕੇ ਥੋੜੀ ਦੂਰ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਉਹਨਾਂ ਵਿਚਕਾਰ ਇੱਕ ਵੱਡੀ ਵਿੱਥ ਸੀ।
14ਦਾਵੀਦ ਨੇ ਫ਼ੌਜ ਅਤੇ ਨੇਰ ਦੇ ਪੁੱਤਰ ਅਬਨੇਰ ਨੂੰ ਪੁਕਾਰ ਕੇ ਆਖਿਆ, ਹੇ ਅਬਨੇਰ ਕੀ ਤੂੰ ਮੈਨੂੰ ਉੱਤਰ ਨਹੀਂ ਦੇਵੇਗਾ? ਅਬਨੇਰ ਨੇ ਉੱਤਰ ਦਿੱਤਾ, “ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਪੁਕਾਰਦਾ ਹੈ?”
15ਦਾਵੀਦ ਨੇ ਆਖਿਆ, “ਕੀ ਤੂੰ ਸੂਰਮਾ ਮਨੁੱਖ ਨਹੀਂ? ਅਤੇ ਇਸਰਾਏਲ ਵਿੱਚ ਤੇਰੇ ਵਰਗਾ ਕੌਣ ਹੈ? ਤੂੰ ਆਪਣੇ ਸੁਆਮੀ ਪਾਤਸ਼ਾਹ ਦੀ ਰਾਖੀ ਕਿਉਂ ਨਹੀਂ ਕੀਤੀ? ਕੋਈ ਤੁਹਾਡੇ ਸੁਆਮੀ ਪਾਤਸ਼ਾਹ ਨੂੰ ਮਾਰਨ ਲਈ ਵੜ ਗਿਆ ਸੀ।
16ਜੋ ਤੁਸੀਂ ਕੀਤਾ ਹੈ ਉਹ ਚੰਗਾ ਨਹੀਂ ਹੈ। ਜੀਉਂਦੇ ਯਾਹਵੇਹ ਦੀ ਸਹੁੰ, ਤੁਸੀਂ ਵੱਢੇ ਜਾਣ ਦੇ ਯੋਗ ਹੋ, ਕਿਉਂਕਿ ਤੁਸੀਂ ਆਪਣੇ ਮਾਲਕ ਦੀ ਰਾਖੀ ਨਹੀਂ ਕੀਤੀ, ਯਾਹਵੇਹ ਦੇ ਮਸਹ ਕੀਤੇ ਹੋਏ ਦੀ। ਆਪਣੇ ਆਲੇ-ਦੁਆਲੇ ਦੇਖੋ। ਰਾਜੇ ਦੇ ਬਰਛੇ ਅਤੇ ਪਾਣੀ ਦੀ ਗੜਵੀ ਕਿੱਥੇ ਹੈ ਜੋ ਉਸਦੇ ਸਿਰ ਦੇ ਕੋਲ ਸੀ?”
17ਸ਼ਾਊਲ ਨੇ ਦਾਵੀਦ ਦੀ ਆਵਾਜ਼ ਪਛਾਣ ਲਈ ਅਤੇ ਆਖਿਆ, ਹੇ ਮੇਰੇ ਪੁੱਤਰ ਦਾਵੀਦ ਕੀ ਇਹ ਤੇਰੀ ਆਵਾਜ਼ ਹੈ? ਦਾਵੀਦ ਨੇ ਉੱਤਰ ਦਿੱਤਾ, “ਹਾਂ, ਮੇਰੇ ਮਹਾਰਾਜ ਪਾਤਸ਼ਾਹ।”