1 ਸ਼ਮੂਏਲ 26

ਦਾਵੀਦ ਨੇ ਫ਼ੌਜ ਅਤੇ ਨੇਰ ਦੇ ਪੁੱਤਰ ਅਬਨੇਰ ਨੂੰ ਪੁਕਾਰ ਕੇ ਆਖਿਆ, ਹੇ ਅਬਨੇਰ ਕੀ ਤੂੰ ਮੈਨੂੰ ਉੱਤਰ ਨਹੀਂ ਦੇਵੇਗਾ? ਅਬਨੇਰ ਨੇ ਉੱਤਰ ਦਿੱਤਾ, “ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਪੁਕਾਰਦਾ ਹੈ?”

1 Samuel 26:14 (UKJV) And David cried to the people, and to Abner the son of Ner, saying, Answer you not, Abner? Then Abner answered and said, Who are you that cry to the king?

12ਤਦ ਦਾਵੀਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਸ਼ਾਊਲ ਦੇ ਸਿਰ ਦੇ ਕੋਲ ਲਿਆਇਆ ਅਤੇ ਉਹ ਉੱਥੋਂ ਚਲੇ ਗਏ। ਇਸ ਬਾਰੇ ਨਾ ਕਿਸੇ ਨੇ ਦੇਖਿਆ ਅਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੌਂ ਰਹੇ ਸਨ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਗੂੜ੍ਹੀ ਨੀਂਦ ਵਿੱਚ ਪਾ ਦਿੱਤਾ ਸੀ।

13ਤਦ ਦਾਵੀਦ ਪਾਰ ਲੰਘ ਕੇ ਥੋੜੀ ਦੂਰ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਉਹਨਾਂ ਵਿਚਕਾਰ ਇੱਕ ਵੱਡੀ ਵਿੱਥ ਸੀ।

14ਦਾਵੀਦ ਨੇ ਫ਼ੌਜ ਅਤੇ ਨੇਰ ਦੇ ਪੁੱਤਰ ਅਬਨੇਰ ਨੂੰ ਪੁਕਾਰ ਕੇ ਆਖਿਆ, ਹੇ ਅਬਨੇਰ ਕੀ ਤੂੰ ਮੈਨੂੰ ਉੱਤਰ ਨਹੀਂ ਦੇਵੇਗਾ? ਅਬਨੇਰ ਨੇ ਉੱਤਰ ਦਿੱਤਾ, “ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਪੁਕਾਰਦਾ ਹੈ?”

15ਦਾਵੀਦ ਨੇ ਆਖਿਆ, “ਕੀ ਤੂੰ ਸੂਰਮਾ ਮਨੁੱਖ ਨਹੀਂ? ਅਤੇ ਇਸਰਾਏਲ ਵਿੱਚ ਤੇਰੇ ਵਰਗਾ ਕੌਣ ਹੈ? ਤੂੰ ਆਪਣੇ ਸੁਆਮੀ ਪਾਤਸ਼ਾਹ ਦੀ ਰਾਖੀ ਕਿਉਂ ਨਹੀਂ ਕੀਤੀ? ਕੋਈ ਤੁਹਾਡੇ ਸੁਆਮੀ ਪਾਤਸ਼ਾਹ ਨੂੰ ਮਾਰਨ ਲਈ ਵੜ ਗਿਆ ਸੀ।

16ਜੋ ਤੁਸੀਂ ਕੀਤਾ ਹੈ ਉਹ ਚੰਗਾ ਨਹੀਂ ਹੈ। ਜੀਉਂਦੇ ਯਾਹਵੇਹ ਦੀ ਸਹੁੰ, ਤੁਸੀਂ ਵੱਢੇ ਜਾਣ ਦੇ ਯੋਗ ਹੋ, ਕਿਉਂਕਿ ਤੁਸੀਂ ਆਪਣੇ ਮਾਲਕ ਦੀ ਰਾਖੀ ਨਹੀਂ ਕੀਤੀ, ਯਾਹਵੇਹ ਦੇ ਮਸਹ ਕੀਤੇ ਹੋਏ ਦੀ। ਆਪਣੇ ਆਲੇ-ਦੁਆਲੇ ਦੇਖੋ। ਰਾਜੇ ਦੇ ਬਰਛੇ ਅਤੇ ਪਾਣੀ ਦੀ ਗੜਵੀ ਕਿੱਥੇ ਹੈ ਜੋ ਉਸਦੇ ਸਿਰ ਦੇ ਕੋਲ ਸੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.