10ਜੀਉਂਦੇ ਯਾਹਵੇਹ ਦੀ ਸਹੁੰ,” ਦਾਵੀਦ ਨੇ ਕਿਹਾ, “ਯਾਹਵੇਹ ਆਪ ਹੀ ਉਸਨੂੰ ਮਾਰ ਦੇਵੇਗਾ, ਜਾਂ ਉਸਦਾ ਸਮਾਂ ਆਵੇਗਾ ਅਤੇ ਉਹ ਮਰ ਜਾਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਰ ਜਾਵੇਗਾ।
11ਪਰ ਯਾਹਵੇਹ ਨਾ ਕਰੇ ਕਿ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚਲਾਵਾਂ। ਹੁਣ ਉਹ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਸਦੇ ਸਿਰ ਦੇ ਨੇੜੇ ਹੈ, ਚੁੱਕ ਲੈ ਅਤੇ ਅਸੀਂ ਤੁਰ ਪਈਏ।”
12ਤਦ ਦਾਵੀਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਸ਼ਾਊਲ ਦੇ ਸਿਰ ਦੇ ਕੋਲ ਲਿਆਇਆ ਅਤੇ ਉਹ ਉੱਥੋਂ ਚਲੇ ਗਏ। ਇਸ ਬਾਰੇ ਨਾ ਕਿਸੇ ਨੇ ਦੇਖਿਆ ਅਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੌਂ ਰਹੇ ਸਨ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਗੂੜ੍ਹੀ ਨੀਂਦ ਵਿੱਚ ਪਾ ਦਿੱਤਾ ਸੀ।
13ਤਦ ਦਾਵੀਦ ਪਾਰ ਲੰਘ ਕੇ ਥੋੜੀ ਦੂਰ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਉਹਨਾਂ ਵਿਚਕਾਰ ਇੱਕ ਵੱਡੀ ਵਿੱਥ ਸੀ।
14ਦਾਵੀਦ ਨੇ ਫ਼ੌਜ ਅਤੇ ਨੇਰ ਦੇ ਪੁੱਤਰ ਅਬਨੇਰ ਨੂੰ ਪੁਕਾਰ ਕੇ ਆਖਿਆ, ਹੇ ਅਬਨੇਰ ਕੀ ਤੂੰ ਮੈਨੂੰ ਉੱਤਰ ਨਹੀਂ ਦੇਵੇਗਾ? ਅਬਨੇਰ ਨੇ ਉੱਤਰ ਦਿੱਤਾ, “ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਪੁਕਾਰਦਾ ਹੈ?”